ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਬਿਤਾ ਸਕਣ।

ਲੜਕੇ ਵਾਲੇ ਤਾਂ ਅਜ ਕਲ ਬੜੀ ਸ਼ਾਨ ਨਾਲ ਪੁਛਦੇ ਨੇ ... ... "ਕੁੜੀ ਕਿੰਨਾ ਕੁ ਪੜ੍ਹੀ ਹੋਈ ਏ ? ਰਾਗ ਜਾਣਦੀ ਹੈ ? ਰੰਗ ਸੋਹਣਾ ਹੈ ? ਨਕਸ਼ ਤਿਖੇ ਨੇ ? ਚੰਗੇ ਖ਼ਾਨਦਾਨ ਦੀ ਏ ? ਮੋਟੀ ਤੇ ਨਹੀਂ ? ਮਧਰੀ ਤੇ ਨਹੀਂ ?" ਤੇ ਆਪਣੇ ਪਾਸੇ ਭਾਵੇਂ ਗੁਣ ਤੇ ਕੀ ਦੁਨੀਆਂ ਦੇ ਸਾਰੇ ਐਬ ਕਠੇ ਹੋਏ ਹੋਣ ... ... ।

ਬਸ ... ... ਫਿਰ ਲੜਕੀ ਨੂੰ ਇਕ ਨਾ-ਵਾਕਿਫ਼ ਆਦਮੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਉਸ ਨੂੰ ਭਗਵਾਨ ਮੰਨਣ ਲਈ ਸਿਖਿਆ ਦਿੱਤੀ ਜਾਂਦੀ ਹੈ। ਹਰ ਗਲ ਲਈ ਉਸ ਅਗੇ ਨਿਉਣਾ ਦਸਿਆ ਜਾਂਦਾ ਹੈ - ਆਪਣੀ ਮਰਜ਼ੀ ਨਾਲ ਨਹੀਂ ... ... ਵਡਿਆਂ ਦੀ ਸਲਾਹ ਨਾਲ। ਇਹੋ ਜਿਹੀ ਰਸਮ ਤੇ ਸੈਂਕੜੇ ਜਸ਼ਨ ਹੁੰਦੇ ਨੇ । ਹਜ਼ਾਰਾਂ ਰੁਪਏ ਖ਼ਰਚੇ ਜਾਂਦੇ ਨੇ, ਜਦ ਕਿ ਪਤਾ ਨਹੀਂ ਹੁੰਦਾ ਕਿ ਕੁਝ ਚਿਰ ਮਗਰੋਂ ਹੀ ਦੋਹਾਂ ਵਿਚ ਕਈ ਛੋਟੀਆਂ ਛੋਟੀਆਂ ਗੱਲਾਂ ਤੇ ਮਤ ਭੇਦ ਹੋਣ ਕਰ ਕੇ ਲੜਾਈਆਂ ਝਗੜੇ ਸ਼ੁਰੂ ਹੋ ਜਾਂਦੇ ਨੇ, ਤੇ ਘਰ ਦਾ ਸਾਰਾ ਸੁਖ ਬਰਬਾਦ ਹੋ ਜਾਂਦਾ ਹੈ।*

ਦੇਵਿੰਦਰ ਜੀ; ਮੇਰਾ ਖ਼ਿਆਲ ਹੈ, ਇਹ ਵਿਆਹਵਾਂ ਦੀਆਂ ਤਕਰੀਬਨ ਸਾਰੀਆਂ ਰਸਮਾਂ ਅਡੰਬਰ ਹੀ ਹਨ। ਮੈਨੂੰ ਇਨਾਂ ਵਿਚ ਕੋਈ ਸਿਫ਼ਤ ਨਹੀਂ ਦਿਸਦੀ। ਇਨ੍ਹਾਂ ਵਿਚ ਬੜੀ ਤਬਦੀਲੀ ਦੀ ਲੋੜ ਹੈ। ਬਾਹਰਲੇ ਕਈ ਮੁਲਕਾਂ ਦੇ ਲੋਕ ਸਾਡੀਆਂ ਇਹੋ ਜਿਹੀਆਂ ਰਸਮਾਂ ਨੂੰ ਦੇਖ ਦੇਖ ਕੇ ਮਖ਼ੌਲ ਕਰਦੇ ਨੇ। ਜਿਸ ਕਰ ਕੇ ਉਨਾਂ ਦੀਆਂ ਅੱਖਾਂ ਵਿਚ ਸਾਡੀ ਸਭਿਅਤਾ ਵੀ ਨੀਵੀਂ ਪੈ ਜਾਂਦੀ ਹੈ । ਪਰ ਕੀਤਾ ਕੀ ਜਾਏ, ਕੌਣ ਤੋੜੇ ਇਹੋ ਜਿਹੀਆਂ ਰਸਮਾਂ ਦੀਆਂ ਬੰਦਸ਼ਾਂ। ਜਿਨ੍ਹਾਂ ਦੇ ਹਥ ਵਿਚ ਇਨ੍ਹਾਂ ਗੱਲਾਂ


*ਘਰੋਗੀ ਜੀਵਨ ਨੂੰ ਵਧ ਤੋਂ ਵਧ ਸਵਾਦਲਾ ਬਨਾਉਣ ਲਈ ਏਸ ਕਲਮ ਨਾਲ ਲਿਖੀ ਜਾਣੀ ਕਿਤਾਬ "ਮਿੱਠੀਆਂ ਪ੍ਰੀਤਾਂ" ਛਪਨ ਤੇ ਜ਼ਰੂਰ ਪੜ੍ਹਨਾ।

੮੫