ਸਮੱਗਰੀ 'ਤੇ ਜਾਓ

ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਤ ਵਧੇਰੇ ਵਿਗੜ ਗਈ ਅਤੇ ਫਿਰ ਉਸਦੇ ਵਿਦਿਆਰਥੀ ਉਸਦੀ ਦੇਖ ਭਾਲ ਵਿੱਚ ਮਦਦ ਕਰਨ ਲੱਗੇ।

1985 ਵਿੱਚ ਉਸ ਨੂੰ ਨਮੂਨੀਆ ਹੋ ਗਿਆ ਜਿਸ ਕਾਰਣ ਉਸ ਦੀ ਸਾਹ ਨਾਲੀ ਦਾ ਉਪਰੇਸ਼ਨ ਕਰਨਾ ਪਿਆ। ਇਸ ਉਪਰੇਸ਼ਨ ਨਾਲ ਉਸ ਦੀ ਆਵਾਜ ਵੀ ਪੂਰੀ ਤਰ੍ਹਾਂ ਖਤਮ ਹੋ ਗਈ। ਚਾਹੇ ਇਸ ਉਪਰੇਸ਼ਨ ਤੋਂ ਪਹਿਲਾਂ ਵੀ ਉਸਦੀ ਆਵਾਜ ਵਿੱਚ ਬਹੁਤ ਖਰਾਬੀ ਆ ਚੁੱਕੀ ਸੀ ਅਤੇ ਉਸਦੇ ਕਹੇ ਸ਼ਬਦਾਂ ਨੂੰ ਉਸਦੇ ਨੇੜਲੇ ਸੰਗੀ ਹੀ ਸਮਝ ਸਕਦੇ ਸਨ ਪਰ ਇਸ ਘਟਨਾ ਨੇ ਤਾਂ ਗੱਲ ਬਿਲਕੁਲ ਹੀ ਸਿਰੇ ਲਾ ਦਿੱਤੀ। ਲਿਖਣ ਤੋਂ ਉਹ ਪਹਿਲਾਂ ਹੀ ਅਸਮਰਥ ਹੋ ਚੁੱਕਾ ਸੀ। ਸੋ ਉਸ ਦੇ ਦਿਮਾਗ ਵਿੱਚ ਉਪਜ ਰਹੇ ਕੀਮਤੀ ਵਿਗਿਆਨਕ ਸਿਧਾਂਤਾਂ ਨੂੰ ਹੋਰ ਵਿਗਿਆਨਕਾਂ ਤੀਕ ਪਹੁੰਚਾਉਣ ਦਾ ਰਸਤਾ ਬੰਦ ਹੁੰਦਾ ਜਾਪਿਆ। ਆਖਰ ਵਿਗਿਆਨ ਹੀ ਫਿਰ ਇਸ ਮਹਾਨ ਵਿਗਿਆਨੀ ਦੀ ਮਦਦ 'ਤੇ ਆਇਆ। ਕੈਲੇਫੋਰਨੀਆ ਦੇ ਇੱਕ ਕੰਪਿਊਟਰ ਮਾਹਿਰ ਨੇ ਉਸ ਦੀ ਇਸ ਹਾਲਤ ਬਾਰੇ ਸੁਣਿਆ ਤਾਂ ਉਸ ਦੇ ਇਸ ਮਸਲੇ ਦੇ ਹੱਲ ਲਈ Equilizer ਨਾਮ ਦਾ ਇੱਕ ਵਿਸ਼ੇਸ਼ ਕੰਪਿਊਟਰ ਪ੍ਰੋਗਰਾਮ ਬਣਾ ਕੇ ਉਸ ਨੂੰ ਭੇਜਿਆ। ਇਸ ਕੰਪਿਊਟਰ ਪ੍ਰੋਗਰਾਮ ਵਿੱਚ ਕੰਪਿਊਟਰ ਦੀ ਸਕਰੀਨ ਉੱਤੇ ਸ਼ਬਦ ਆਉਂਦੇ ਹਨ ਜਿਨ੍ਹਾਂ ਵਿਚੋਂ ਉਹ ਆਪਣੇ ਹੱਥ ਵਿਚਲੀ ਇੱਕ ਸਵਿੱਚ ਰਾਹੀਂ ਲੋੜੀਂਦੇ ਸ਼ਬਦ ਸਿਲੈਕਟ ਕਰ ਲੈਂਦਾ ਹੈ ਅਤੇ ਫਿਰ ਉਨ੍ਹਾਂ ਸ਼ਬਦਾਂ ਤੋਂ ਫਿਕਰੇ ਬਣਾਏ ਜਾਂਦੇ ਹਨ ਜੋ ਕੰਪਿਊਟਰ ਦੇ ਸਪੀਚ ਸਿੰਥੇਸਾਈਜ਼ਰ (Speech Synthesizer) ਰਾਹੀਂ ਬੋਲ ਦਿੱਤੇ ਜਾਂਦੇ ਹਨ। ਇਸ ਯੰਤਰ ਨੇ ਉਸ ਦੇ ਦਿਮਾਗ ਵਿੱਚ ਪਏ ਗਿਆਨ ਨੂੰ ਹੋਰ ਵਿਅਕਤੀਆਂ ਨਾਲ ਸਾਂਝਾ ਕਰਨ ਦਾ ਰਾਹ ਮੁੜ ਖੋਲ੍ਹ ਦਿੱਤਾ। ਇਸ ਤਕਨੀਕ ਨੂੰ ਵਰਤਦੇ ਹੋਇਆਂ ਉਸ ਨੇ ਅਨੇਕਾਂ ਵਿਗਿਆਨਕ ਖੋਜ-ਪੱਤਰ ਅਤੇ ਕਿਤਾਬਾਂ

158