ਕਮੀਆਂ ਲੱਭਣ ਲੱਗ ਪੈਂਦੀ। ਜਿਵੇਂ ਬਰੁੱਕਲਿਨ ਈਗਲ ਨਾਮ ਦੇ ਅਖ਼ਬਾਰ ਦੇ ਇੱਕ ਪੱਤਰਕਾਰ ਬਾਰੇ ਹੈਲਨ ਨੇ ਲਿਖਿਆ -
‘ਮੇਰੇ ਰਾਜਸੀ ਵਿਚਾਰ ਜਾਨਣ ਤੋਂ ਪਹਿਲਾਂ ਜਦ ਉਹ ਮੈਨੂੰ ਮਿਲਿਆ ਤਾਂ ਉਸ ਨੇ ਮੇਰੀ ਐਨੀ ਪ੍ਰਸੰਸਾ ਕੀਤੀ ਕਿ ਮੈਨੂੰ ਸੰਗ ਆਉਣ ਲੱਗ ਪਈ। ਪਰ ਹੁਣ ਜਦ ਮੈਂ ਸੋਸ਼ਲਿਜ਼ਮ ਦੇ ਹੱਕ ਵਿੱਚ ਵਿਚਾਰਾਂ ਦਾ ਪ੍ਰਗਟਾਅ ਕੀਤਾ ਤਾਂ ਉਹ ਮੈਨੂੰ ਅਤੇ ਜਨਤਾ ਨੂੰ ਇਹ ਯਾਦ ਕਰਵਾਉਣ ਲੱਗ ਪਿਆ ਕਿ ਮੈਂ ਅੰਨ੍ਹੀ ਅਤੇ ਬੋਲੀ ਹਾਂ ਜਿਸ ਕਰਕੇ ਮੈਥੋਂ ਗਲਤ ਫੈਸਲੇ ਹੋਏ ਸੁਭਾਵਿਕ ਹੀ ਹਨ। ਉਸ ਨੂੰ ਮਿਲਣ ਤੋਂ ਬਾਅਦ ਦੇ ਸਾਲਾਂ ਵਿੱਚ ਮੇਰੀ ਬੁੱਧੀ ਸੁੰਗੜ ਗਈ ਹੈ?.....ਓਹ ਬੇਤੁਕੇ ਬਰੁੱਕਲਿਨ ਈਗਲ !ਸਮਾਜਿਕ ਤੌਰ 'ਤੇ ਅੰਨ੍ਹਾ ਅਤੇ ਬੋਲਾ ਅਖ਼ਬਾਰ, ਜੋ ਇੱਕ ਨਾਕਾਬਿਲੇ ਬਰਦਾਸ਼ਤ ਪ੍ਰਬੰਧ ਦਾ ਪੱਖ ਪੂਰ ਰਿਹਾ ਹੈ, ਅਜਿਹਾ ਪ੍ਰਬੰਧ ਜੋ ਸਰੀਰਕ ਅੰਨ੍ਹੇਪਣ ਅਤੇ ਬੋਲੇਪਣ ਦਾ ਵੱਡਾ ਕਾਰਣ ਹੈ।
ਆਪਣੇ ਮਿਸਾਲੀ ਜੀਵਨ ਨਾਲ ਲੋਕਾਂ ਵਿੱਚ ਉਤਸ਼ਾਹ ਭਰਦੀ ਇਸ ਵਿਲੱਖਣ ਸ਼ਖ਼ਸੀਅਤ ਦੀ ਜ਼ਿੰਦਗੀ ਦਾ 1 ਜੂਨ 1968 ਨੂੰ ਅੰਤ ਹੋ ਗਿਆ, ਪਰ ਉਸ ਦੀਆਂ ਕੁਦਰਤ ਨਾਲ ਸੰਘਰਸ਼ ਕਰ ਕੇ ਕੀਤੀਆਂ ਪ੍ਰਾਪਤੀਆਂ ਮਨੁੱਖਤਾ ਲਈ ਹਮੇਸ਼ਾਂ ਪ੍ਰੇਰਣਾ ਸ੍ਰੋਤ ਬਣੀਆਂ ਰਹਿਣਗੀਆਂ।
169