ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਲ ਧੀ

715


ਵਿਆਹ ਦੇ ਬਾਪੂ ਕੂਕਿਆਂ ਦੇ
ਜਿਥੇ ਮੰਨਣੇਂ ਨਾ ਪੈਣ ਜਠੇਰੇ

716


ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ
ਘਰ ਦਾ ਮਾਲ ਡਰੂ

717


ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਓਹ ਵਰ ਟੋਲ਼ੀਂ ਬਾਬਲਾ

718


ਬਾਪੂ ਮੇਰੇ ਹਾਣ ਦਾ ਮੁੰਡਾ
ਖੰਨੇ ਦੇ ਕਾਲਜ ਵਿਚ ਪੜ੍ਹਦਾ

719


ਅੱਖਾਂ ਕੱਚੀਆਂ ਉਮਰ ਦਾ ਨਿਆਣਾ
ਮੇਰੇ ਨਾ ਪਸੰਦ ਬੱਚੀਏ

720


ਬਾਪੂ ਮੇਰਾ ਵਿਆਹ ਕਰ ਦੇ
ਨਹੀਂ ਉਡ ਜੂੰ ਕਬੂਤਰੀ ਬਣ ਕੇ

721


ਮੇਰੇ ਹਾਣਦੀਆਂ ਕੁੜੀਆਂ ਦੇ ਮੁਕਲਾਵੇ
ਬਾਪੂ ਮੇਰਾ ਵਿਆਹ ਨਾ ਕਰੇ

722


ਅਣਦਾਹੜੀਆ ਢੁਕਿਆ ਘਰ ਤੇਰੇ
ਨੱਤੀਆਂ ਕਰਾ ਦੇ ਬਾਬਲਾ

723


ਦਾਹੜੀ ਆਈ ਤੇ ਦਊਂਗਾ ਮੁਕਲਾਵਾ
ਨੱਤੀਆਂ ਦੀ ਪਹੁੰਚ ਨਹੀਂ

ਗਾਉਂਦਾ ਪੰਜਾਬ:: 103