ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

724


ਤੇਰੀ ਕੱਸੀ ਤੇ ਜ਼ਮੀਨ ਬਥੇਰੀ
ਪਾ ਦੇ ਬਾਪੂ ਨੱਥ ਮੱਛਲੀ

725


ਪੁੱਤ ਬਣ ਕੇ ਕਮਾਊਂ ਘਰ ਤੇਰੇ
ਮੇਰਾ ਹੱਕ ਦੇ ਦੇ ਬਾਬਲਾ

726


ਪੁੱਤ ਬਣ ਕੇ ਕਮਾਊਂ ਘਰ ਤੇਰੇ
ਰੱਖ ਲੈ ਕੁਆਰੀ ਬਾਬਲਾ

727


ਹੁੰਦੀਆਂ ਜਗਤ ਨਾਲ਼ ਆਈਆਂ
ਹੱਸ ਹੱਸ ਤੋਰ ਬਾਬਲਾ

728


ਬਾਪੂ ਤੇਰੀ ਜੂਹ ਲੰਘ ਕੇ
ਮੈਨੂੰ ਬੀਬੀ ਕਿਸੇ ਨੀ ਕਹਿਣਾ

729


ਦੰਮਾਂ ਦਾ ਕੀ ਲੋਭ ਤੱਕਿਆ
ਰਿੱਛ ਬੰਨ੍ਹਿਆਂ ਸਰਾਹਣੇ ਮੇਰੇ

730


ਉੱਖਲ਼ੀ ਭਰਾ ਲਈ ਬਾਬਲਾ
ਮੇਰੇ ਰੂਪ ਦੀ ਪਰਖ ਨਾ ਕੀਤੀ

731


ਉਖਲ਼ੀ ਭਰਾ ਲੀ ਬਾਬਲਾ
ਮੈਨੂੰ ਲੜ ਬੁਢੜੇ ਦੇ ਲਾਇਆ

732


ਸਾਡੀ ਗੁੱਤ ਦੇ ਪਰਾਂਦੇ ਨਾਲ਼ੋਂ ਛੋਟਾ
ਬਾਬਲ ਵਰ ਟੋਲਿਆ

733


ਬਾਪੂ ਵੇ ਮੈਂ ਤੂਤ ਦੀ ਛਟੀ
ਲੜ ਰੀਠੜੇ ਜਹੇ ਦੇ ਲਾਈ

734


ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ
ਬਾਪੂ ਦੇ ਪਸੰਦ ਆ ਗਿਆ

104 :: ਗਾਉਂਦਾ ਪੰਜਾਬ