ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

746


ਗੋਰੇ ਰੰਗ ਦੀ ਕਦਰ ਨਾ ਪਾਈ
ਬਾਪੂ ਤੇਰੇ ਕੁੜਮਾਂ ਨੇ

747


ਬਾਪੂ ਤੇਰੇ ਕੁੜਮਾਂ ਦੀ
ਕੁੱਤੀ ਮਰਗੀ ਗੱਠੇ ਦਾ ਪੱਤ ਖਾ ਕੇ

748


ਪੀਹੜੀ ਡਾਹ ਕੇ ਬਹਿਜਾ ਬਾਬਲਾ
ਕੀ ਬੋਲਦੀ ਅੰਦਰ ਸੱਸ ਮੇਰੀ

749


ਪੀਹੜੀ ਡਾਹ ਕੇ ਬਹਿਜਾ ਬਾਬਲਾ
ਧੀਆਂ ਰੱਖੀਆਂ ਦੇ ਰੁਦਨ ਸੁਣਾਵਾਂ

750


ਨੰਗੇ ਪੈਰੀਂ ਆਉਣਾ ਬਾਬਲਾ
ਤੇਰੀ ਪੱਚੀਆਂ ਪਿੰਡਾਂ ਦੀ ਸਰਦਾਰੀ

751


ਨੰਗੇ ਪੈਰੀਂ ਆਉਣਾ ਬੱਚੀਏ
ਮੇਰੀ ਬਹੁਤੀਆਂ ਧੀਆਂ ਨੇ ਮੱਤ ਮਾਰੀ

752


ਚਿੱਤ ਲੱਗੇ ਨਾ ਉਦਾਸਣ ਹੋਈ
ਵਿਚ ਤੇਰੇ ਮੰਦਰਾਂ ਦੇ

753


ਦੱਬ ਲੀ ਕਬੀਲਦਾਰੀ ਨੇ
ਮੇਰੀ ਗੁੱਡੀਆਂ ਨਾਲ਼ ਖੇਡਣ ਵਾਲੀ

754


ਬਾਪੂ ਤੇਰੇ ਮੰਦਰਾਂ 'ਚੋਂ
ਧੱਕੇ ਦੇਣ ਸਕੀਆਂ ਭਰਜਾਈਆਂ

755


ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਦਨ ਦਾ ਆਵੇਂ

106 : ਗਾਉਂਦਾ ਪੰਜਾਬ