ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

765


ਭੈਣਾਂ ਰੋਂਦੀਆਂ ਨੂੰ ਵੀਰ ਬਰਾਉਂਦੇ
ਸਿਰ ਪਰ ਹੱਥ ਧਰ ਕੇ

766


ਸਰਵਣ ਵੀਰ ਬਿਨਾਂ
ਮੇਰੀ ਗੱਠੜੀ ਬਣਾਂ ਵਿਚ ਰੁਲ਼ਦੀ

767


ਘਰ ਦੇ ਵੀਰ ਬਿਨਾਂ
ਮੇਰੀ ਗੱਠੜੀ ਦਰਾਂ ਵਿਚ ਰੁਲ਼ਦੀ

768


ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ

769


ਚਾਚੇ ਤਾਏ ਕੋਲ਼ ਦੀ ਲੰਘ ਗੇ
ਵੀਰ ਨਦੀਆਂ ਚੀਰਦੇ ਆਏ

770


ਕੰਨੀਂ ਨੱਤੀਆਂ ਸ਼ਰਬਤੀਆਂ ਅੱਖੀਆਂ
ਓਹ ਵੀਰ ਮੇਰਾ ਕੁੜੀਓ

771


ਇਕ ਵੀਰ ਬੇਲ ਦਾ ਲੰਬਾ
ਦੂਜੀ ਪੱਗ ਛੱਤਣਾਂ ਨੂੰ ਜਾਵੇ

772


ਜਿਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ

773


ਵੀਰ ਲੰਘਿਆ ਪਜਾਮੇ ਵਾਲ਼ਾ
ਲੋਕਾਂ ਭਾਣੇ ਠਾਣਾ ਲੰਘਿਆ

774


ਫੌਜਾਂ ਵਿਚ ਵੀਰ ਸਿਆਣਾ
ਕੰਨੀਂ ਨੱਤੀਆਂ ਸ਼ਰਬਤੀ ਅੱਖੀਆਂ

775


ਗਾਲ੍ਹਾਂ ਕੱਢੀਆਂ ਗਲ਼ੀ ਵਿਚ ਖੜ ਕੇ
ਮਾਣ ਭਰਾਵਾਂ ਦੇ

108 :: ਗਾਉਂਦਾ ਪੰਜਾਬ