ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/111

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

776


ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ
ਮੇਰੇ ਵੀਰ ਲਾਉਣ ਮਾਮਲਾ

777


ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲ਼ੀ ਡਾਂਗ ਰੱਖਦਾ

778


ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ

779


ਕੁਰਸੀ ਮੇਰੇ ਵੀਰ ਦੀ
ਠਾਣੇਦਾਰ ਦੇ ਬਰੋਬਰ ਡਹਿੰਦੀ

780


ਜਿਥੇ ਬੱਜਦੀ ਬੱਦਲ ਵਾਂਗ ਗੱਜਦੀ
ਕਾਲ਼ੀ ਡਾਂਗ ਮੇਰੇ ਵੀਰ ਦੀ

781


ਅੱਡੀ ਮਾਰੇ ਤੇ ਮਦਰਸਾ ਬੋਲੇ
ਮੇਰਾ ਵੀਰ ਪਤਲਾ ਜਿਹਾ

782


ਤੈਨੂੰ ਨੱਤੀਆਂ ਭਾਬੋ ਨੂੰ ਪਿੱਪਲ਼ ਪੱਤੀਆਂ
ਵਿਆਹ ਕਰਵਾ ਵੀਰਨਾ

783


ਵੀਰ ਮੇਰਾ ਪੱਟ ਦਾ ਲੱਛਾ
ਭਾਬੋ ਸੋਨੇ ਦੀ ਝੂਲਦੀ ਆਵੇ

784


ਮੂਹਰੇ ਰੱਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ

785


ਸੜਕਾਂ ਸਾਫ਼ ਕਰੋ
ਮੇਰੇ ਵੀਰ ਦੀ ਮੇਮ ਨੇ ਆਉਣਾ

786


ਭਾਗਾਂ ਵਾਲ਼ੀਆਂ ਜਿਨ੍ਹਾਂ ਦੇ ਵੀਰ ਬਾਬੂ
ਬੰਗਲਿਆਂ 'ਚੋਂ ਆਉਣ ਚਿੱਠੀਆਂ

ਗਾਉਂਦਾ ਪੰਜਾਬ :: 109