ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

798


ਮੇਰੇ ਵੀਰ ਨੇ ਸੰਧਾਰੇ ਵਿਚ ਭੇਜੀ
ਕੱਤਣੀ ਚਾਂਦੀ ਦੀ

799


ਕਿਹੜੀ ਗੱਲ ਤੋਂ ਸੰਧਾਰਾ ਬੰਦ ਕੀਤਾ
ਖਾਕੀ ਸਾਫ਼ੇ ਵਾਲ਼ਿਆ ਵੀਰਨਾ

800


ਕੱਚੇ ਆਟੇ ਦੀ ਲੋੜ ਨਾ ਕੋਈ
ਭਾਬੋ ਦੀਆਂ ਮੰਨ ਵੀਰਨਾ

801


ਗੱਡੀ ਜੋੜ ਕੇ ਮੰਗਾ ਲੀਂ ਮੇਰੇ ਵੀਰਨਾ
ਕਰੂਆਂ ਦੇ ਵਰਤਾਂ ਨੂੰ

802


ਕਾਹਨੂੰ ਆਇਐਂ ਬੇਸ਼ਰਮਾ ਵੀਰਾ
ਕਰੂਆਂ ਦੇ ਵਰਤ ਗਏ

803


ਬਹੁਤਿਆਂ ਭਰਾਵਾਂ ਵਾਲ਼ੀਏ
ਤੈਨੂੰ ਲੈਣ ਨਾ ਤੀਆਂ ਨੂੰ ਆਏ

804


ਸੱਸੀਏ ਬੜੇਵੇਂ ਅੱਖੀਏ
ਤੈਥੋਂ ਡਰਦੇ ਲੈਣ ਨਾ ਆਏ

805


ਚਿੱਠੀ ਪਾਈਂ ਵੇ ਮਾਂ ਦਿਆ ਜਾਇਆ
ਭੈਣ ਪ੍ਰਦੇਸਣ ਨੂੰ

806


ਚਿੱਠੀ ਪਾਉਣ ਨਾ ਦੇਵੇ ਭਾਬੋ ਤੇਰੀ
ਕਾਗ਼ਜ਼ਾਂ ਦਾ ਮੁੱਲ ਮੰਗਦੀ

807


ਚਿੱਠੀ ਪਾਈਂ ਅੰਮਾਂ ਦਿਆ ਜਾਇਆ
ਕਾਗ਼ਜ਼ਾਂ ਦਾ ਮੁੱਲ ਘਲ ਦੂੰ

808


ਚੂਰੀ ਕੁੱਟ ਕੇ ਰੁਮਾਲ ਲੜ ਬੰਨ੍ਹ ਲੈ
ਸਹੁਰੇ ਮੇਰੇ ਦੂਰ ਵੀਰਨਾ

ਗਾਉਂਦਾ ਪੰਜਾਬ :: 111