ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

841


ਪੁੱਤ ਜੰਮਿਆ ਵੀਰ ਘਰ ਮੇਰੇ
ਗੁੜ ਵੰਡੇ ਭਰ ਟੋਕਰੇ

842


ਵੀਰ ਘਰ ਪੁੱਤ ਜੰਮਿਆ
ਕੁਛ ਮੰਗ ਲੈ ਛੋਟੀਏ ਭੈਣੇ

843


ਮੈਂ ਨਾ ਵੇ ਕੁਛ ਲੈਣਾ ਵੀਰਨਾ
ਪੁੱਤ ਤੇਰਾ ਵੇ ਭਤੀਜਾ ਮੇਰਾ

844


ਵੀਰ ਮੱਝੀਆਂ ਦੇ ਸੰਗਲ ਫੜਾਵੇ
ਭਾਬੋ ਮੱਥੇ ਪਾਵੇ ਤਿਊੜੀਆਂ

845


ਸਰਦੈ ਤਾਂ ਦਈਂ ਵੀਰਨਾ
ਚਿੱਟੀ ਕੁੜਤੀ ਗੁਲਾਬੀ ਝੋਨਾ

846


ਖੱਟੀ ਕੁੜਤੀ ਗੁਲਾਬੀ ਲੀੜਾ
ਸਰਦਾ ਤਾਂ ਦੇ ਦੇ ਵੀਰਨਾ

847


ਛੋਟੇ ਵੀਰ ਨੇ ਕਰਾਈਆਂ ਪਿੱਪਲ ਪੱਤੀਆਂ
ਘੁਲਾੜੀਂ ਵਿਚੋਂ ਗੁੜ ਵੇਚ ਕੇ

848


ਵੀਰਾ ਵੇ ਨਰਜੰਣ ਸਿਆਂ
ਤੇਰੀ ਉਸਰੇ ਲਾਲ ਹਵੇਲੀ

849


ਮੇਰੇ ਵੀਰ ਦਾ ਪੱਕਾ ਦਰਵਾਜ਼ਾ
ਭਾਬੋ ਪਾਵੇ ਮੋਰਨੀਆਂ

850


ਵੀਰਾ ਵੇ ਬੁਲਾ ਸੁਹਣਿਆਂ
ਤੈਨੂੰ ਵੇਖ ਕੇ ਭੁੱਖੀ ਰੱਜ ਜਾਵਾਂ

851


ਭਾਬੋ ਕਹਿੰਦੀ ਗੋਹਾ ਪੱਥਿਆ
ਵੀਰ ਕਹੇ ਬੈਠੀ ਨੂੰ ਟੁੱਕ ਦੇਣਾ

ਗਾਉਂਦਾ ਪੰਜਾਬ :: 115