ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

852


ਦੇਖੋ ਮੇਰੇ ਵੀਰ ਦੀ ਖੱਟੀ
ਮੂਹਰੇ ਘੋੜੀਆਂ ਮਗਰ ਵਛੇਰੀ

853


ਵੀਰ ਦਿਆਂ ਫੁਲਕਿਆਂ ਨੂੰ
ਮੈਂ ਖੰਡ ਦਾ ਪਲੇਥਣ ਲਾਵਾਂ

854


ਬੋਤਾ ਚਾਰਦੇ ਭੈਣਾਂ ਨੂੰ ਮਿਲ਼ ਆਉਂਦੇ
ਸਰਵਣ ਵੀਰ ਕੁੜੀਓ

855


ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ

856


ਧੀ ਜੰਮ ਪੀ ਜਵਾਈ ਵਾਲ਼ਾ ਹੋ ਗਿਆ
ਟਸਰੀ ਨਾ ਬੰਨ੍ਹ ਵੀਰਨਾ

116 :: ਗਾਉਂਦਾ ਪੰਜਾਬ