ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

874


ਪਰ੍ਹੇ ਹਟ ਜਾ ਕੁਪੱਤੀਏ ਨੈਣੇ
ਇਕ ਬਾਰੀ ਤੱਕ ਲੈਣ ਦੇ

875


ਜਿਗਰਾ ਨਾਈਆਂ ਦਾ
ਨੈਣ ਜੱਟਾਂ ਨਾਲ਼ ਤੋਰੀ

876


ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿਚ ਆਈ

877


ਮੈਨੂੰ ਅੱਜ ਦੀ ਰਾਤ ਨਾ ਛੇੜੀਂ
ਮਹਿੰਦੀ ਵਾਲੇ ਹੱਥ ਜੋੜਦੀ

878


ਤੱਤੀ ਖੀਰ ਨੀ ਬਸ਼ਰਮਾ ਖਾਂਦੇ
ਪੁੱਤ ਸਰਦਾਰਾਂ ਦੇ

879


ਅੰਨ੍ਹੇ ਜੱਟ ਦਾ ਆਇਆ ਮੁਕਲਾਵਾ
ਗੱਡੀ ਦੇ ਵਿਚ ਨੈਣ ਦੱਬ ਲੀ

880


ਪੁੱਤ ਮਰਜੋ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲਿਆ

881


ਪਟਤੀ ਸੰਜੋਗਾਂ ਨੇ
ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ

882


ਵਰ ਲੱਭਿਆ ਬੀਹੀ ਦਾ ਕੂੜਾ
ਪਿੰਡ ਦੀ ਨਘੋਚਣ ਨੂੰ

883


ਦੇਖ ਕੇ ਬੁੱਢੇ ਦੇ ਧੌਲ਼ੇ
ਗੱਡੀ ਦੇ ਵਿਚ ਧਾ ਮਾਰੀ

884


ਮੈਨੂੰ ਮੁੰਜ ਕੁਟਣੇ ਦੇ ਵਿਆਹਿਆ
ਮਾਏਂ ਤੈਥੋਂ ਕੱਖ ਨਾ ਸਰੀ

ਗਾਉਂਦਾ ਪੰਜਾਬ:: 119