ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

933


ਸੱਸੇ ਤੇਰੀ ਮਹਿੰ ਮਰਜੈ
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ

934


ਪੁੱਤ ਤੇਰਾ ਵੈਲੀ ਸੱਸੀਏ
ਕੀਹਦੇ ਹੌਸਲੇ ਲੰਬਾ ਤੰਦ ਪਾਵਾਂ

935


ਸੱਸੇ ਵੇਖ ਨੀ ਜੁਆਨੀ ਮੇਰੀ
ਮੋੜ ਪੁੱਤ ਆਪਣੇ ਨੂੰ

936


ਸੱਸੇ ਵੇਖ ਨੀ ਜਵਾਨੀ ਮੇਰੀ
ਭਰਤੀ ਤੋਂ ਪੁੱਤ ਰੋਕ ਲੈ

937


ਸੱਸੇ ਪੁੱਤ ਦੀ ਮਗਰ ਨੀ ਜਾਣਾ
ਇਕ ਪੁੱਤ ਹੋਰ ਜਣ ਦੂੰ

938


ਕਦੋਂ ਜੰਮਿਆ ਕਦੋਂ ਨੀ ਹੋਇਆ ਗੱਭਰੂ
ਹੁਣ ਲੋੜ ਤੇਰੇ ਪੁੱਤ ਦੀ

939


ਮੇਰੀ ਸੱਸ ਦੇ ਚਿਲਕਣੇ ਬਾਲ਼ੇ
ਬਾਪੂ ਮੈਨੂੰ ਸੰਗ ਲੱਗਦੀ

940


ਸੱਸ ਆਖਦੀ ਚੜ੍ਹੀ ਐ ਤੈਨੂੰ ਮਸਤੀ
ਰੋ-ਰੋ ਅੱਖਾਂ ਲਾਲ ਹੋਗੀਆਂ

941


ਜਾਂ ਬਾਪੂ ਮੈਂ ਮਰ ਜਾਂ
ਜਾਂ ਮਰ ਜੇ ਕੁੜਮਣੀ ਤੇਰੀ

942


ਪੱਚੀਆਂ ਦੀ ਲਿਆ ਦੇ ਲੋਗੜੀ
ਅਸੀਂ ਸੱਸ ਦੇ ਪਰਾਂਦੇ ਕਰਨੇ

943


ਸੱਸ ਦੇ ਸਤਾਰਾਂ ਕੁੜੀਆਂ
ਮੱਥਾ ਟੇਕਦੀ ਨੂੰ ਬਾਰਾਂ ਵਜ ਜਾਂਦੇ

ਗਾਉਂਦਾ ਪੰਜਾਬ :: 125