ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

944


ਸੱਸ ਦੇ ਸੰਦੂਕ ਜੰਮਿਆਂ
ਨਾਲ਼ ਦੇ ਦੂ ਧੀਆਂ ਦੇ ਮੁਕਲਾਵੇ

945


ਮੇਰੀ ਸੱਸ ਮੁਕਲਾਵੇ ਆਈ
ਪੀਹੜੀ ਉਹਨੂੰ ਮੈਂ ਡਾਹੀ

946


ਸੱਸ ਚੱਲੀ ਸਹੁਰਿਆਂ ਨੂੰ
ਗਲ ਲੱਗ ਕੇ ਪੁੱਤਾਂ ਦੇ ਰੋਵੇ

947


ਸੱਸੀਏ ਨਾ ਰੋ ਨੀ
ਕੁਲ ਛੱਡਣੀ ਮਹੀਨੇ ਢਾਈ

948


ਸੱਚ ਦੱਸੀਂ ਮੇਰੀ ਸੱਸੀਏ
ਸਹੁਰੇ ਕਿਹੜੀ ਜੁਗਤ ਨਾਲ਼ ਵਰਤੇ

949


ਜਿਥੇ ਮੇਰੀ ਸੱਸ ਵਰਤੇ
ਓਥੇ ਮੈਂ ਵਰਤੋਂ ਨੀ ਪਾਉਣੀ

950


ਨਿਮ ਦਾ ਕਰਾ ਦੇ ਘੋਟਣਾ
ਸੱਸ ਕੁੱਟਣੀ ਸੰਦੂਕਾਂ ਓਹਲੇ

951


ਨਿਮ ਦਾ ਕਰਾ ਦੇ ਘੋਟਣਾ
ਕਿਤੇ ਸੱਸ ਕੁੱਟਣੀ ਬਣ ਜਾਵੇ

952


ਛੇਤੀ ਛੇਤੀ ਵਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ

953


ਸੱਸਾਂ ਕੀਹਨੇ ਨੇ ਬਣਾਈਆਂ
ਸੱਚੇ ਸਤਗੁਰ ਨੇ ਚੁੜੇਲਾਂ ਲਾਈਆਂ

954


ਸੱਸ ਮਰੀ ਦੀ ਮੰਜਲ ਨੀ ਜਾਣਾ
ਸਹੁਰੇ ਦਾ ਬਬਾਨ ਕੱਢਣਾ

126 :: ਗਾਉਂਦਾ ਪੰਜਾਬ