ਇਹ ਵਰਕਾ ਤਸਦੀਕ ਕੀਤਾ ਗਿਆ ਏ
955
ਸੱਸੇ ਮੈਨੂੰ ਤਾਂ ਕਰੇਂ ਤਕੜਾਈਆਂ
ਆਪਣੇ ਦਿਨ ਭੂਲ ਗੀ।
956
ਤੈਨੂੰ ਸੱਸ ਦੇ ਮਰੇ ਤੋਂ ਪਾਵਾਂ
ਸੁਥਣੇ ਸੂਫ ਦੀਏ
ਸੱਸ ਮਰਗੀ ਨਣਦ ਸਹੁਰੇ ਤਰਗੀ
ਆਪਾਂ ਦੋਵੇਂ ਮੇਲੇ ਚੱਲੀਏ
ਸੱਸ ਲੜ ਕੇ ਕਿੱਕਰ 'ਤੇ ਚੜ੍ਹਗੀ
ਸਹੁਰਾ ਥੱਲੇ ਕਰੇ ਮਿੰਨਤਾਂ
ਸਹੁਰਾ ਮੇਰਾ ਸਤ ਜੁਗੀਆ
ਸੱਸ ਚੰਦਰੀ ਬਾੜ ਦਾ ਝਾਫਾ