ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਣਦ ਭਰਜਾਈ

957


ਮੇਰੀ ਨਣਦ ਚੱਲੀ ਮੁਕਲਾਵੇ
ਪਿੱਪਲ਼ੀ ਦੇ ਪੱਤ ਵਰਗੀ

958


ਮੇਰੀ ਨਣਦ ਚੱਲੀ ਮੁਕਲਾਵੇ
ਗੋਭੀ ਦੇ ਫੁੱਲ ਵਰਗੀ

959


ਮੇਰੀ ਨਣਦ ਚੱਲੀ ਮੁਕਲਾਵੇ
ਅਲ਼ਸੀ ਦੇ ਫੁੱਲ ਵਰਗੀ

960


ਮੇਰੀ ਨਣਦ ਗਈ ਮੁਕਲਾਵੇ
ਦੁੱਧ ਵਾਂਗੂੰ ਰਿੜਕ ਸੁੱਟੀ

961


ਨਣਦੇ ਮੋਰਨੀਏਂ
ਤੇਰੇ ਮਗਰ ਬੰਦੂਕਾਂ ਵਾਲ਼ੇ

962


ਨਣਦੇ ਮੋਰਨੀਏਂ
ਘੜਾ ਵਿਚ ਮੁੰਡਿਆਂ ਦੇ ਭੰਨਿਆ

963


ਭਾਬੋ ਮੇਰੇ ਵਸ ਨਾ ਰਹੀ
ਘੜਾ ਫੁਟ ਗਿਆ ਸੁੱਥਣ ਪਟ ਹੋਗੀ

964


ਚਿੱਟੇ ਗੂਠੜੇ ਦੁਖੱਲੀ ਜੁੱਤੀ ਪਾ ਕੇ
ਕਿੱਥੇ ਚੱਲੀ ਬੀਬੀ ਨਣਦੇ

965


ਹੱਥ ਪੂਣੀਆਂ ਢਾਕ ਤੇ ਚਰਖਾ
ਤ੍ਰਿੰਜਣੀਂ ਕੱਤਣ ਚੱਲੀ

128 :: ਗਾਉਂਦਾ ਪੰਜਾਬ