ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

966


ਮਿਹਣੇ ਮਾਰ ਨਾ ਕੁਪੱਤੀਏ ਨਣਦੇ
ਲਾਗਲੇ ਸ਼ਰੀਕ ਸੁਣਦੇ

967


ਆਪਣਾ ਕੀ ਲੈ ਗਿਆ ਨਣਦੇ
ਮੁੰਡਾ ਉੱਠ ਗਿਆ ਪੈਂਦ ਤੇ ਬਹਿ ਕੇ

968


ਤੇਰੇ ਚੱਜ ਨਾ ਵਸਣ ਦੇ ਨਣਦੇ
ਕੱਤਣੀ 'ਚੋਂ ਥਿਆਈਆਂ ਰਿਓੜੀਆਂ

969


ਚੰਦਰੇ ਘਰਾਂ ਦੀਆਂ ਆਈਆਂ
ਭੈਣਾਂ ਨਾਲ਼ੋਂ ਭਾਈ ਤੋੜ ਲੇ

970


ਭੰਨਤਾ ਚੱਕੀ ਦਾ ਹੱਥੜਾ
ਨਣਦ ਬਛੇਰੀ ਨੇ

971


ਨਣਦੇ ਦੁਖ ਦੇਣੀਏ
ਤੈਨੂੰ ਤੋਰ ਕੇ ਕਦੇ ਨੀ ਨੌਂ ਲੈਣਾ

972


ਨਣਦੇ ਜਾ ਸਹੁਰੇ
ਭਾਮੇਂ ਲੈ ਜਾ ਕੰਨਾਂ ਦੇ ਬਾਲ਼ੇ

973


ਭਾਈ ਭਾਓ ਦੇ
ਭਰਜਾਈਆਂ ਲੁੱਟਣ ਖਾਣ ਦੀਆਂ

974


ਜੁੱਗ ਜੁੱਗ ਜਿਊਣ ਸਕੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ

ਗਾਉਂਦਾ ਪੰਜਾਬ :: 129