ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇਠ ਜਠਾਣੀ

975


ਰਾਂਝਾ ਰੁਲਦੂ ਬੱਕਰੀਆਂ ਚਾਰੇ
ਘਰ ਮੇਰੇ ਜੇਠ ਦੀ ਪੁੱਗੇ

976


ਦਿਨ ਕੱਟਣੇ ਜੇਠ ਨਾਲ਼ ਰਲ਼ਕੇ
ਸਮੇਂ ਨੂੰ ਮੁੰਡਾ ਹੋਇਆ ਗੱਭਰੂ

977


ਕਿਹੜੇ ਜੇਠ ਦੇ ਬਾਗ 'ਚੋਂ ਲਿਆਵਾਂ
ਮੁੰਡਾ ਰੋਵੇ ਅੰਬੀਆਂ ਨੂੰ

978


ਜਿਊਂਦੀ ਮੈਂ ਮਰ ਗਈ
ਮੈਨੂੰ ਕੱਢੀਆਂ ਜੇਠ ਨੇ ਗਾਲ੍ਹਾਂ

979


ਮੇਰੇ ਜੇਠ ਦੇ ਪੁੱਠੇ ਦਿਨ ਆਏ
ਕਿੱਕਰਾਂ ਨੂੰ ਪਾਵੇ ਜੱਫੀਆਂ

980


ਮੇਰੇ ਚੰਦਰੇ ਜੇਠ ਦੇ ਛੋਲੇ
ਕਦੇ ਨਾ ਲਿਆਈ ਸਾਗ ਤੋੜ ਕੇ

981


ਪੌੜੀ ਵਿਚ ਅੱਧ ਮੇਰਾ
ਅਸੀਂ ਜੇਠ ਚੜ੍ਹਨ ਨੀ ਦੇਣਾ

982


ਜੇਠ ਦਾ ਟੱਪ ਢੈ ਗਿਆ
ਮੇਰਾ ਹਾਸਾ ਨਿਕਲਦਾ ਜਾਵੇ

983


ਹਾਕਾਂ ਮਾਰੇ ਜੇਠ ਦਾ ਮੁੰਡਾ
ਚੱਲ ਚਾਚੀ ਨੀ ਚਰ੍ਹੀ ਨੂੰ ਚੱਲੀਏ

130 :: ਗਾਉਂਦਾ ਪੰਜਾਬ