ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

984


ਵੇ ਮੈਂ ਲਗਦੀ ਔਤ ਦਿਆ ਚਾਚੀ
ਕਰਦੈ ਮਸ਼ਕਰੀਆਂ

985


ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ
ਟੁੱਟ ਜਾਣੇ ਜੇਠ ਦਾ ਮੁੰਡਾ

986


ਛੜਾ ਜੇਠ ਟਿਚਰਾਂ ਕਰੇ
ਘੁੰਢ ਕੱਢ ਕੇ ਚਰ੍ਹੀ ਦਾ ਰੁੱਗ ਲਾਵਾਂ

987


ਛੜਾ ਜੇਠ ਨੀ ਸੁਹਾਗੇ ਹੇਠ ਆ ਗਿਆ
ਚੰਗਾ ਹੋਇਆ ਕੰਮ ਮੁੱਕਿਆ

988


ਜੇਠ ਕੋਲੋਂ ਕੁਤਰਾ ਕਰਾਵੇ
ਵਹੁਟੀ ਫ਼ੌਜੀ ਦੀ

989


ਛੜਾ ਜੇਠ ਕਰੇ ਕੁਤਰਾ
ਲਾਵੇ ਚੀਰਨੀ ਝਾਂਜਰਾਂ ਵਾਲ਼ੀ

990


ਟੁੱਟ ਪੈਣੀਏ ਚੰਦਰੀਏ ਰਾਤੇ
ਭਾਈ ਜੀ ਤੇ ਮੈਂ ਡਿਗਪੀ

991


ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ਼ ਵਾਹੇ

992


ਦੇਖੋ ਮੇਰੇ ਜੇਠ ਦੀ ਖੱਟੀ
ਮੂਹਰੇ ਕੁੱਤੀਆਂ ਮਗਰ ਕਤੂਰੇ

993


ਪੁਗਦੀ ਜਠਾਣੀ ਦੀ
ਮਨਾ ਕਾਹਨੂੰ ਚੱਲਿਏਂ ਮੁਕਲਾਵੇ

994


ਮੇਰਾ ਰੰਗ ਸੀ ਮੱਕੀ ਦੇ ਆਟੇ ਵਰਗਾ
ਡੁਲ੍ਹ ਗਿਆ ਜਠਾਣੀ ਤੇ

ਗਾਉਂਦਾ ਪੰਜਾਬ :: 131