ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਬੀਆਂ ਦਾ ਗਹਿਣਾ

997


ਛੋਟਾ ਦਿਉਰ ਭਾਬੀਆਂ ਦਾ ਗਹਿਣਾ
ਪੱਟਾਂ ਵਿਚ ਖੇਡਦਾ ਫਿਰੇ

998


ਲੈ ਡੋਰੀਆ ਗੰਢੇ ਦੀ ਪੱਤ ਵਰਗਾ
ਰੋਟੀ ਲੈ ਕੇ ਦਿਉਰ ਦੀ ਚੱਲੀ

999


ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰੱਖਦੀ

1000


ਰੰਨ ਬੱਕਰੀ ਚਰਾਉਣ ਦੀ ਮਾਰੀ
ਲਾਰਾ ਲੱਪਾ ਲਾ ਰਖਦੀ

1001

}

ਦਿਓਰਾ ਵੇ ਤੂੰ ਕਰ ਕੁਤਰਾ
ਰੁਗ ਲਾਵਾਂ ਚਰ੍ਹੀ ਦੇ ਤੈਨੂੰ

1002


ਦਿਓਰਾ ਵੇ ਕਰ ਕੁਤਰਾ
ਛੰਨਾ ਦਿਆਂ ਵੇ ਮਲ਼ਾਈ ਸਣੇ ਦੁਧ ਦਾ

1003


ਮੈਂ ਬੇਰ ਬਜ਼ਾਰੋਂ ਲਿਆਂਦਾ
ਭਾਬੀ ਤੇਰੀ ਗਲ੍ਹ ਵਰਗਾ

1004


ਢੂਹੀ ਟੁੱਟਗੀ ਤਵੀਤਾਂ ਵਾਲ਼ੇ ਦਿਓਰ ਦੀ
ਬੱਕਰੀ ਨੂੰ ਦੇਵਾਂ ਮੱਠੀਆਂ

1005


ਪੁੱਛਦਾ ਦਿਓਰ ਖੜਾ
ਤੇਰਾ ਕੀ ਦੁਖਦਾ ਭਰਜਾਈਏ

ਗਾਉਂਦਾ ਪੰਜਾਬ :: 133