ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1006


ਦਿਓਰ ਕੁਮਾਰੇ ਦੀ
ਮੰਜੀ ਸੜਕ ਤੇ ਮਾਰੀ

1007


ਦੇਖੀਂ ਦਿਓਰਾ ਭੰਨ ਨਾ ਦਈਂ
ਮੇਰਾ ਪੱਟੀਆਂ ਦੇਖਣ ਵਾਲ਼ਾ ਸ਼ੀਸ਼ਾ

1008


ਮੁੰਡਾ ਚੁੱਕ ਲੈ ਵੀਰ ਦਾ ਢਾਕੇ
ਚੱਲ ਦਿਓਰਾ ਮੇਲੇ ਚੱਲੀਏ

1009


ਪਿੰਡ ਲੰਘ ਕੇ ਕੰਗਲੀਆਂ ਪਾਈਆਂ
ਦਿਓਰ ਭਾਬੀ ਮੇਲੇ ਚੱਲੇ

1010


ਘੁੰਡ ਕੱਢ ਕੇ ਸਲਾਮੀ ਪਾਵਾਂ
ਵਿਆਹ ਕਰਵਾ ਦਿਓਰਾ

1011


ਕਾਲ਼ਾ ਦਿਓਰ ਕੱਜਲੇ ਦੀ ਧਾਰੀ
ਅੱਖੀਆਂ 'ਚ ਪਾ ਰੱਖਦੀ

1012


ਦਿਓਰਾ ਤੈਨੂੰ ਧੁੱਪ ਲੱਗਦੀ
ਮੱਚੇ ਕਾਲਜਾ ਮੇਰਾ

1013


ਭਾਬੀ ਦਿਓਰ ਬਿਨਾ
ਫੁੱਲ ਵਾਂਗੂੰ ਕੁਮਲਾਵੇ

134 :: ਗਾਉਂਦਾ ਪੰਜਾਬ