ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1023


ਛੜੇ ਬੈਠ ਕੇ ਦਲੀਲਾਂ ਕਰਦੇ
ਵਿਆਹ ਕਰਵਾਉਣ ਦੀਆਂ

1024


ਛੜੇ ਬੈਠ ਕੇ ਦਲੀਲਾਂ ਕਰਦੇ
ਕੌਣ ਕੌਣ ਹੋਈਆਂ ਰੰਡੀਆਂ

1025


ਛੋਟੀ ਈਸ਼ਰੋ ਬੜੀ ਕਰਤਾਰੋ
ਦੋਨੋਂ ਭੈਣਾਂ ਹੋਈਆਂ ਰੰਡੀਆਂ

1026


ਛੜਾ ਬੰਨ੍ਹਿਆਂ ਕੈਦ ਨੂੰ ਜਾਵੇ
ਕਹਿ ਦਿਓ ਮੁੰਡਿਓ ਰੱਬ ਲੱਗਦੀ

1027


ਜਾਵੇਂਗਾ ਜਹਾਨੋਂ ਖਾਲੀ
ਵੇ ਛੜਿਆ ਦੋਜਕੀਆ

1028


ਛੜਿਓ ਮਰਜੋ ਮੱਕੀ ਦਾ ਟੁੱਕ ਖਾ ਕੇ
ਵਿਚ ਪਾ ਲੋ ਨੂੰਣ ਦੀ ਡਲ਼ੀ

1029


ਛਿੱਟਾ ਦੇ ਗੀ ਝਾਂਜਰਾਂ ਵਾਲ਼ੀ
ਛੜਿਆਂ ਦਾ ਦੁੱਧ ਉਬਲੇ

1030


ਛੜੇ ਨੇ ਕਪਾਹ ਬੀਜ ਲੀ
ਕੋਈ ਡਰਦੀ ਚੁਗਣ ਨਾ ਜਾਵੇ

1031


ਕਾਹਨੂੰ ਦੇਨੀ ਏਂ ਕੁਪੱਤੀਏ ਗਾਲ੍ਹਾਂ
ਛੜੇ ਦਾ ਕਿਹੜਾ ਪੁੱਤ ਮਰ ਜੂ

1032


ਛੜਿਆਂ ਦੇ ਅੱਗ ਨੂੰ ਗਈ
ਉਨ੍ਹਾਂ ਚੱਪਣੀ ਭੂਆਂ ਕੇ ਮਾਰੀ

1033


ਛੜਿਆਂ ਦੀ ਅੱਗ ਨਾ ਬਲੇ
ਦਾਣੇ ਚੱਬ ਕੇ ਗੁਜ਼ਾਰਾ ਕਰਦੇ

138 :: ਗਾਉਂਦਾ ਪੰਜਾਬ