ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1034


ਬੂਹਾ ਹਵਾ ਦੇ ਨਾਲ਼ ਖੁਲ੍ਹਿਆ
ਛੜੇ ਨੂੰ ਦੇਵੇਂ ਗਾਲ਼ੀਆਂ

1035


ਛੜਾ ਘਰੋਂ ਅੱਗ ਨੂੰ ਗਿਆ
ਵਾਂਗ ਚੋਰ ਝਾਤੀਆਂ ਮਾਰੇ

1036


ਛੜਿਆਂ ਦੇ ਅੰਬ ਤੋੜ ਕੇ
ਬਾੜ ਟੱਪਦੀ ਨੇ ਭਨਾ ਲਏ ਗੋਡੇ

1037


ਛੜੇ ਜਾਣਗੇ ਮੱਕੀ ਦੀ ਰਾਖੀ
ਰੰਨਾਂ ਵਾਲ਼ੇ ਘਰ ਪੈਣਗੇ

1038


ਛੜਿਆਂ ਦੀ ਹਾ ਪੈ ਜੂ
ਰੰਨੇ ਭੁੱਖੇ ਨੇ ਜੁਆਨੀ ਸਾੜੀ

1039


ਛੜਿਆਂ ਦਾ ਦੁਨੀਆਂ ਤੇ
ਕੋਈ ਦਰਦੀ ਨਜ਼ਰ ਨਾ ਆਵੇ

1040


ਲੱਸੀ ਪੀਣ ਦੇ ਬਹਾਨੇ ਆਉਂਦੇ
ਛੜਿਆਂ ਦੀ ਨੀਤ ਬੁਰੀ

1041


ਛੜਿਆਂ ਨੂੰ ਮੌਜ ਬੜੀ
ਦੋ ਖਾਣੀਆਂ ਨਜ਼ਾਰੇ ਲੈਣੇ

1042


ਛੜਿਆਂ ਦਾ ਸ਼ੌਕ ਬੁਰਾ
ਕੱਟਾ ਮੁੰਨ ਕੇ ਝਾਂਜਰਾਂ ਪਾਈਆਂ

1043


ਜਦੋਂ ਦੇਖੀ ਛੜੇ ਦੀ ਅੱਖ ਗਹਿਰੀ
ਹੱਥ ਵਿਚੋਂ ਗਿਰੀ ਕੱਤਣੀ

1044


ਟੁੱਟੀ ਮੰਜੀ ਛੜਿਆਂ ਦੀ
ਰੰਨ ਪਲੰਘ ਬਿਨਾਂ ਨਾ ਬੱਚਦੀ

ਗਾਉਂਦਾ ਪੰਜਾਬ :: 139