ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1045


ਤੁਸੀਂ ਦੇ ਦਿਓ ਦੇਸ਼ ਨਕਾਲਾ
ਪਿੰਡ ਦਿਆਂ ਛੜਿਆਂ ਨੂੰ

1046


ਦਾਲ਼ ਮੰਗੇਂ ਛੜਿਆਂ ਤੋਂ
ਨਾ ਸ਼ਰਮ ਗੁਆਂਢਣੇ ਆਵੇ

1047


ਨਿਓਂਦਾ ਦੇ ਗੀ ਝਾਂਜਰਾਂ ਵਾਲ਼ੀ
ਛੜਿਆਂ ਦਾ ਦੁੱਧ ਉਬਲੇ

1048


ਪਿੱਟ ਪਿੱਟ ਛੜੇ ਮਰਦੇ
ਰੋਟੀ ਚੋਪੜੀ ਨਹੀਂ ਵਿਚ ਕਰਮਾਂ

1049


ਬਾਪੂ ਮੈਨੂੰ ਮਹਿੰ ਲੈ ਦੇ
ਮੈਂ ਛੜਿਆਂ ਦੇ ਵਸ ਪੈਣਾ

1050


ਮਰ ਜਾਏਂ ਚੋਬਰੀਏ
ਬੋਲੀ ਮਾਰ ਕੇ ਛੜੇ ਨੂੰ ਭੁੰਨਿਆਂ

1051


ਮੌਜਾਂ ਛੜਿਆਂ ਨੂੰ
ਧੰਦ ਪਿੱਟਦੇ ਤੀਵੀਆਂ ਵਾਲ਼ੇ

1052


ਰੰਡੀ ਬਾਹਮਣੀ ਪਰੋਸੇ ਫੇਰੇ
ਛੜਿਆਂ ਦੇ ਦੋ ਦੇ ਗੀ

1053


ਰੰਨ ਮਰਗੀ ਤਵੀਤੀਆਂ ਵਾਲ਼ੀ
ਛੜਿਓ ਸਬਰ ਕਰੋ

1054


ਰੰਨਾਂ ਵਾਲ਼ਿਆਂ ਦੇ ਪਲੰਘ ਨਵਾਰੀ
ਛੜਿਆਂ ਦੀ ਮੁੰਜ ਦੀ ਮੁੰਜੀ

1055


ਰੰਨਾਂ ਵਾਲ਼ਿਆਂ ਦੇ ਪੱਕਣ ਪਰੌਂਠੇ
ਛੜਿਆਂ ਦੀ ਅੱਗ ਨਾ ਬਲੇ

140 :: ਗਾਉਂਦਾ ਪੰਜਾਬ