ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1056


ਰੰਨਾਂ ਵਾਲ਼ਿਆ ਦੇ ਆਦਰ ਬਥੇਰੇ
ਛੜਿਆਂ ਨੂੰ ਕੌਣ ਪੁੱਛਦਾ

1057


ਰੰਨਾਂ ਵਾਲ਼ੇ ਘੱਟ ਬੋਲਦੇ
ਛੜੇ ਕਰਦੇ ਮਸ਼ਕਰੀ ਪੂਰੀ

1058


ਨਾਲ਼ਾ ਟੰਗ ਲੈ ਘੁੰਗਰੂਆਂ ਵਾਲ਼ਾ
ਟੋਲੀ ਆਉਂਦੀ ਛੜਿਆਂ ਦੀ

1059


ਲੈ ਲਏ ਮਿਰਗ਼ਾਂ ਤੋਂ ਨੈਣ ਉਧਾਰੇ
ਛੜਿਆਂ ਦੀ ਹਿੱਕ ਲੂਹਣ ਨੂੰ

1060


ਵਿਹੜੇ ਛੜਿਆਂ ਦੇ
ਕੋਈ ਡਰਦੀ ਪੈਰ ਨਾ ਪਾਵੇ

1061


ਵਿਹੜੇ ਛੜਿਆਂ ਦੇ
ਕੌੜੀ ਨਿੰਮ ਨੂੰ ਪਤਾਸੇ ਲੱਗਦੇ

1062


ਅਸੀਂ ਰੱਬ ਦੇ ਪਰਾਹੁਣੇ ਆਏ
ਲੋਕੀ ਸਾਨੂੰ ਛੜੇ ਆਖਦੇ

1063


ਐਮੇਂ ਭਰਮ ਰੰਨਾਂ ਨੂੰ ਮਾਰੇ
ਹਲ਼ਕੇ ਨਾ ਛੜੇ ਫਿਰਦੇ

ਗਾਉਂਦਾ ਪੰਜਾਬ :: 141