ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਨਾਜਾ

1133


ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਉਂ ਪਾਰ ਚੁਗਦੇ

1134


ਜੱਗਿਆ, ਤੂੰ ਪਰਦੇਸ ਗਿਆ
ਬੂਹਾ ਵੱਜਿਆ

1135


ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਭੁਲ ਕੇ ਨਾ ਲਾਉਂਦੀ ਅੱਖੀਆਂ

1136


ਜ਼ੋਰ ਸਰਦਾਰੀ ਦੇ
ਗੱਡੀ ਮੋੜ ਕੇ ਰੁਪਾਲੋਂ ਬਾੜੀ

1137


ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ

1138


ਹੱਡ ਪਰਤਾਪੀ ਦੇ
ਬਾਰ ਬਟਣ ਨੇ ਟੋਹਲੇ

1139


ਪੂਰਨਾ, ਨਾਈਆਂ ਨੇ ਵਢ੍ਹ ਸੁੱਟਿਆ
ਜੱਗਾ ਸੂਰਮਾ

1140


ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ

1141


ਪੱਕੇ ਪੁਲਾਂ ਤੇ ਲੜਾਈਆਂ ਹੋਈਆਂ
ਛਬ੍ਹੀਆਂ ਦੇ ਕਿਲ ਟੁੱਟਗੇ

150:: ਗਾਉਂਦਾ ਪੰਜਾਬ