ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1142


ਡਾਂਗ ਜੱਟਾਂ ਦੀ ਖੜਕੇ
ਨਾਈਆਂ ਦੀ ਨੈਣ ਬਦਲੇ

1143


ਪਾਣੀ ਰੰਡੀ ਦੇ ਖੇਤ ਨੂੰ ਜਾਵੇ
ਲੰਬੜਾਂ ਦਾ ਖੂਹ ਚਲਦਾ

1144


ਰੱਬ ਵੀ ਨੇਕੀ ਦੇ
ਰਾਹ ਵਿਚ ਰੋੜ ਵਛਾਵੇ

1145


ਕਾਹਨੂੰ ਜੰਮਿਆ ਸੀ ਮਰਦ ਨਕੰਮਿਆਂ
ਤੇਰੀ ਥਾਂ ਇੱਟ ਜੰਮਦੀ

1146


ਗੋਜਰੇ ਤੋਂ ਜਾਣ ਵਾਲ਼ੀਏ
ਕਿੱਥੇ ਭਾਲੇਂਗੀ ਠੰਡਾ ਜਲ ਪਾਣੀ

1147


ਸੁੱਤੀ ਪਈ ਨੂੰ ਪੱਖੇ ਦੀ ਝੱਲ ਮਾਰੇ
ਐਡਾ ਸਾਡਾ ਕਿਹੜਾ ਦਰਦੀ

1148


ਤੇਰੀ ਨਾੜ ਮੱਥੇ ਦੀ ਟਪਕੇ
ਪੱਟੀਆਂ ਕਿਸ ਗੁੰਦੀਆਂ

1149


ਪਾਣੀ ਤੇਰਿਆਂ ਹੱਥਾਂ ਦਾ ਪੀਣਾ
ਮੇਰੀ ਭਾਵੇਂ ਲੱਤ ਟੁੱਟ ਜੇ

1150


ਕਿਤੇ ਯਾਰਾਂ ਨੂੰ ਭੜਾ ਕੇ ਮਾਰੂ
ਚੰਦ ਕੁਰ ਚੱਕਵਾਂ ਚੁੱਲ੍ਹਾ

1151


ਨਿੱਤ ਦਾ ਕਲੇਸ਼ ਮੁੱਕ ਜੂ
ਕਹਿਦੇ ਬੁੜ੍ਹੇ ਨੂੰ ਬਾਬਾ

1152


ਬਾਬੇ ਤੇ ਕੰਧ ਨਾ ਡਿਗੇ
ਤੂੰ ਕਿੱਥੇ ਡਿਗੇਂ ਮੁਟਿਆਰੇ

ਗਾਉਂਦਾ ਪੰਜਾਬ:: 151