ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1164


ਭਾਵੇਂ ਮੱਚ ਜੇ ਤਵੇ 'ਤੇ ਰੋਟੀ
ਜਾਂਦੇ ਦੀ ਪਿੱਠ ਦੇਖਣੀ

1165


ਰੰਗ ਚੋ ਕੇ ਪਰਾਤ ਵਿਚ ਪੈ ਗਿਆ
ਧੁੱਪ 'ਚ ਪਕਾਈਆਂ ਰੋਟੀਆਂ

1166


ਨਵੀਆਂ ਵਿਆਹੀਆਂ ਦੇ
ਘਰ ਪੁੱਛਦੇ ਸੰਧਾਰਿਆਂ ਵਾਲ਼ੇ

1167


ਲਿਖੀਆਂ ਲੇਖ ਦੀਆਂ
ਭੋਗ ਲੈ ਮਨਾ ਚਿੱਤ ਲਾ ਕੇ

1168


ਬੁਰੀਆਂ ਹੁੰਦੀਆਂ ਮਤੇਈਆਂ ਮਾਵਾਂ
ਗੋਦੀ ਵਿਚੋਂ ਕੱਢ ਦਿੰਦੀਆਂ

1169


ਜੱਕਾ ਨਿਕਲਿਆ ਤਸੀਲੋਂ ਖਾਲੀ
ਭਬਕੇ ਨੂੰ ਕੈਦ ਬੋਲਗੀ

1170


ਜੱਟ ਦਾ ਪੁੱਤ ਗੱਭਰੂ
ਮੈਨੂੰ ਭਬਕੇ ਬਾਅਝ ਨਾ ਬੋਲੇ

1172


ਦੁੱਲੇ ਦੀਏ ਬਾਰੇ
ਵੱਸਦੀ ਉਜੜੇਂਗੀ

1173


ਕੌਣ ਜੰਮਿਆ ਨਵੇੜਨ ਵਾਲਾ
ਝਗੜੇ ਮਿੱਤਰਾਂ ਦੇ

1174


ਤੇਰੇ ਮੇਰੇ ਪਿਆਰ ਦੀਆਂ
ਗੱਲਾਂ ਹੋਣ ਸੰਤਾਂ ਦੇ ਡੇਰੇ

1175


ਮੇਰੇ ਦੁਖਦੇ ਕੰਨਾਂ ਤੇ ਮਾਰੀ
ਟੁਟ ਜੇ ਬੈਂਤ ਦੀ ਛਟੀ

ਗਾਉਂਦਾ ਪੰਜਾਬ:: 153