ਇਹ ਵਰਕਾ ਤਸਦੀਕ ਕੀਤਾ ਗਿਆ ਏ
1186
ਕੁੜੀਆਂ ਘਰੋਂ ਕਢ੍ਹਾਈਆਂ
ਏਸ ਪਟ ਹੋਣੇ ਨੇ
1187
ਜਦੋਂ ਬਣ ਕੇ ਪਰਾਹੁਣਾ ਆਇਆ
ਹੱਟੀਆਂ ਤੇ ਗੱਲ ਤੁਰਪੀ
1188
ਸਿੱਧੀ ਸੜਕ ਸਿਆਲੀਂ ਜਾਵੇ
ਮੋੜ ਉਤੇ ਘਰ ਹੀਰ ਦਾ
1189
ਪਿੱਛੋਂ ਜਗ ਦਾ ਉਲਾਂਭਾ ਲਾਹਿਆ
ਤੁਰ ਗਈ ਖੇੜਿਆਂ ਨੂੰ
1190
ਕਹਿ ਦੋ ਚੂਚਕ ਨੂੰ
ਤੇਰੀ ਹੀਰ ਬਟਣਾ ਨੀ ਮਲਦੀ
1191
ਕਾਣੇ ਸੈਦੇ ਦੀ
ਮੈਂ ਬਣਨਾ ਨੀ ਗੋਲੀ
1192
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ
ਘਿਓ ਨੇ ਬਣਾਈਆਂ ਤੋਰੀਆਂ
1193
ਮੈਨੂੰ ਮਾਰੀਂ ਨਾ ਜੁਗਿੰਦਰਾ ਚਾਚਾ
ਸੌਹਰੀਂ ਜਾ ਕੇ ਖੰਡ ਪਾਉਂਗੀ
1194
ਕੀ ਲਗਦੇ ਸੰਤੀਏ ਤੇਰੇ
ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ
1195
ਕੁੰਡਾ ਖੋਹਲ ਕੇ ਬੜਾ ਪਛਤਾਈ
ਸੱਸ ਮੇਰੀ ਜਾਗਦੀ ਪਈ
1196
ਚਿੱਟਾ ਚਾਦਰਾ ਮੱਕੀ ਨੂੰ ਗੁੱਡ ਦੇਵੇ
ਮਲਮਲ ਵੱਟ ਤੇ ਖੜੀ
ਗਾਉਂਦਾ ਪੰਜਾਬ:: 155