ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1197


ਲੱਲੂ ਬੱਗੂ ਦਾ ਸੋਗ ਨੀ ਕਰਨਾ
ਇਕ ਪਿੰਡ ਤਿੰਨ ਮਰ ਗੇ

1198


ਕਿਥੋਂ ਕੁੜਤੀ ਛਾਂਟ ਦੀ ਪਾਈ
ਦਸ ਖਾਂ ਭਰਾਵਾਂ ਪਿੱਟੀ

1199


ਕਿੱਥੇ ਕਟਿਆ ਦੁਪਹਿਰਾ ਵੀਰਾਂ ਪਿੱਟੀਏ
ਹਾਲੀਆਂ ਨੇ ਹਲ਼ ਥੰਮਤੇ

1200


ਬੀਬੀ ਪੜ੍ਹਦੀ ਗੁਰਾਂ ਦੀ ਬਾਣੀ
ਊੜਾ ਐੜਾ ਘਟ ਜਾਣਦੀ

1201


ਕਾਲੀ ਛਤਰੀ ਨਹਿਰ ਦੀ ਪਟੜੀ
ਬੰਗਲੇ 'ਚੋਂ ਮੇਮ ਨਿਕਲ਼ੀ

1202


ਲੰਬੀਆਂ ਨੇ ਕੰਧ ਲਿਪ ਲੀ
ਮਧਰੀ ਭਾਲਦੀ ਪੌੜੀ

1203


ਕੀਹਦੇ ਵੱਸੋਂਗੀ ਬਦਕਾਰੇ
ਨੌਕਰ ਤਿੰਨ ਕਰ ਲੇ

1204


ਕਵਾਰਾ ਰਹਿੰਦਾ ਚੰਗਾ
ਨਹੀਂ ਦੁੱਖ ਪੈਣਗੇ

1205


ਦਾਦਾ ਦੇ ਦੰਦਾਂ ਦੀ ਦਾਰੂ
ਦਾਦੀ ਦੇ ਦੰਦ ਦੁਖਦੇ

1206


ਹਿੱਕ ਸੜ ਕੇ ਖੰਘਰ ਅਜ ਹੋਈ
ਲੰਘ ਗਈ ਘੁੰਡ ਕੱਢ ਕੇ

1207


ਮੁੰਡਾ ਮੇਰਾ ਤੇ ਮੁੜੰਗਾ ਪੈਂਦਾ ਤੇਰਾ
ਵੇ ਡੰਡੀ ਡੰਡੀ ਜਾਣ ਵਾਲ਼ਿਆ

156:: ਗਾਉਂਦਾ ਪੰਜਾਬ