ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1219


ਮਾਲ ਗ਼ਰੀਬਾਂ ਦਾ
ਖੋਹ ਜ਼ੋਰਾਵਰ ਲੈਂਦੇ

1220


ਹੋ ਕੇ ਸ਼ਰਾਬੀ ਜਾਣਾ
ਘਰ ਭਗਵਾਨੋ ਦੇ

1221


ਸਹੁਰੇ ਕੈਦ ਕੱਟੀ
ਨਾ ਚੋਰੀ ਨਾ ਡਾਕਾ

1222


ਅੱਖ ਬਾਲ੍ਹੋਂ ਨੇ ਇਸ ਤਰ੍ਹਾਂ ਮਾਰੀ
ਮਿਤਰਾਂ 'ਚ ਡਾਂਗ ਚੱਲ ਪੀ

1223


ਹੈਂਸਿਆਰੀਏ ਤਰਸ ਨਾ ਆਇਆ
ਛੋੜਿਆਂ ਗ਼ਰੀਬ ਜਾਣ ਕੇ

1224


ਤੀਆਂ ਵੇ ਲਵਾਉਣ ਵਾਲਿਆ
ਤੇਰਾ ਵਿਚ ਸੁਰਗਾਂ ਦੇ ਵਾਸਾ

1225


ਬਣ ਜਾ ਗੁਰਾਂ ਦੀ ਚੇਲੀ
ਨੱਚਣਾ ਸਖਾ ਦੂੰ ਗੀ

1226


ਵੰਡ ਦੇ ਗੁੜ ਦੀ ਭੇਲੀ
ਨੱਚਣਾ ਸਖਾ ਦੂੰ ਗੀ

1227


ਗੇੜਾ ਦੇ ਜੱਟੀਏ
ਕੋਹਲੂ ਵਰਗੀ ਤੂੰ

1228


ਤੇਰੇ ਪੈਰ ਨੱਚਣ ਨੂੰ ਕਰਦੇ
ਨੱਚਦੀ ਕਾਹਤੋਂ ਨੀ

1229


ਨੱਚ ਕਲਬੂਤਰੀਏ
ਦੇ ਦੇ ਸ਼ੌਕ ਦਾ ਗੇੜਾ

158:: ਗਾਉਂਦਾ ਪੰਜਾਬ