ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1241


ਚਲ ਚੱਲੀਏ ਜਰਗ ਦੇ ਮੇਲੇ
ਮੁੰਡਾ ਤੇਰਾ ਮੈਂ ਚੱਕ ਨੂੰ

1242


ਚੰਦਰੀ ਦੇ ਲੜ ਲੱਗ ਕੇ
ਛੁੱਟ ਗਿਆ ਜਰਗ ਦਾ ਮੇਲਾ

1243


ਇਕ ਜੈਤੋ ਮੰਡੀ ਲੱਗਦੀ
ਇਕ ਲਗਦਾ ਛਪਾਰ ਦਾ ਮੇਲਾ

1244


ਤੇਰੀ ਚੱਕਲਾਂ ਕੁੜੀ ਨੂੰ ਗੋਦੀ
ਤੈਨੂੰ ਲਾਵਾਂ ਨਾਲ਼ ਹਿੱਕ ਦੇ

1245


ਤੇਰੀ ਹਾੜ੍ਹੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁੱਟ ਲੀ

1246


ਖੂਹਾਂ ਟੋਭਿਆਂ ਤੇ ਮਿਲਣੋਂ ਰਹਿ ਗੀ
ਚੰਦਰੇ ਲਵਾ ਲਏ ਨਲਕੇ

1247


ਜੱਕੇ ਵਾਲਿਆ ਜੱਕੇ ਨੂੰ ਤੋਰ ਵੇ
ਬਾਰਾਂ ਬਜਦੇ ਨੂੰ ਪੇਕੇ ਜਾਣਾ

1248


ਮੇਰੇ ਜੱਕੇ ਨੇ ਮੜਕ ਨਾਲ਼ ਤੁਰਨਾ
ਐਡੀ ਕਾਹਲੀ ਰੇਲ ਚੜ੍ਹ ਜਾ

1249


ਚੜ੍ਹ ਜਾ ਰਾਤ ਦੀ ਗੱਡੀ
ਜਿਹੜੀ ਧੁਰ ਸ਼ਿਮਲੇ ਨੂੰ ਜਾਵੇ

1250


ਜਿਹੜੇ ਕਹਿੰਦੇ ਸੀ ਮਰਾਂਗੇ ਨਾਲ਼ ਤੇਰੇ
ਚੜ੍ਹਗੇ ਓਹ ਰਾਤ ਦੀ ਗੱਡੀ

1251


ਗੱਡੀ ਸਰਸੇ ਮੇਲ ਦੀ ਚੜ੍ਹ ਜਾ
ਜੇ ਤੂੰ ਜਾਣਾ ਸੁਰਗਾਂ ਨੂੰ

160:: ਗਾਉਂਦਾ ਪੰਜਾਬ