ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1252


ਸਹੁੰ ਗਊ ਦੀ ਝੂਠ ਨਾ ਬੋਲਾਂ
ਸੁਰਗ ਪੁਚਾਦੂ ਗੀ

1253


ਮੈਨੂੰ ਛੋਟਾ ਜਿਹਾ ਬੰਬਾ ਨਾ ਜਾਣੀਂ
ਬਣ ਜਾਊਂ ਨ੍ਹੇਰੀ ਦਾ ਬੁੱਲ੍ਹਾ

1254


ਜੇ ਵਾ ਸੁਰਗਾਂ ਦੀ ਲੈਣੀ
ਬਠਿੰਡੇ ਵਾਲ਼ੀ ਰੇਲ ਚੜ੍ਹ ਜਾ

1255


ਏਸ ਡਾਕ ਨੇ ਬਠਿੰਡੇ ਜਾਣਾ
ਮੋੜ ਉੱਤੇ ਘਰ ਜਾਰ ਦਾ

1256


ਜਿਥੇ ਬਿਜਲੀ ਕਿਲੇ ਵਿਚ ਮੱਚਦੀ
ਚਲ ਦੇਖ ਰਾਤ ਦੀ ਗੱਡੀ

1257


ਰੇਲ ਕੋਟਕਪੂਰੇ ਨੂੰ ਜਾਂਦੀ
ਇਕ ਜਾਂਦੀ ਬੰਨੂਆਣੇ ਨੂੰ

1258


ਰੋਂਦੀ ਦਿੱਲੀ ਨੂੰ ਗੱਡੀ ਨਾ ਜਾਵੇ
ਧੱਕਾ ਲਾ ਕੇ ਗਾਡ ਦੇਖਦਾ

1259


ਨਾਭੇ ਦੀ ਕੰਜਰੀ ਨੇ
ਭੰਨਤਾ ਰੇਲ ਦਾ ਸ਼ੀਸ਼ਾ

1260


ਮਰ ਜਾਏਂ ਰੇਲ ਗੱਡੀਏ
ਸਾਡੇ ਜਾਰ ਦਾ ਵਿਛੋੜਾ ਪਾਇਆ

1261


ਅੱਗ ਲਗਜੇ ਬਠਿੰਡੇ ਵਾਲ਼ੀ ਰੇਲ ਨੂੰ
ਅਸੀਂ ਕਿਹੜਾ ਉੱਤੇ ਚੜਨੈ

1262


ਬੋਲੀਆਂ ਦਾ ਪੁਲ਼ ਬੰਨ੍ਹਦਾਂ
ਮੈਥੋਂ ਜਗ ਜਿੱਤਿਆ ਨਾ ਜਾਵੇ

ਗਾਉਂਦਾ ਪੰਜਾਬ:: 161