ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1263


ਬੋਲੀਆਂ ਦੀ ਸੜਕ ਬੰਨ੍ਹਾਂ
ਜਿਥੇ ਜੱਕਾ ਚੱਲੇ ਸਰਕਾਰੀ

1264


ਬੋਲੀਆਂ ਦਾ ਪਾਵਾਂ ਬੰਗਲਾ
ਜਿਥੇ ਵੱਸਿਆ ਕਰੇ ਪਟਵਾਰੀ

1265


ਪਾਓ ਬੋਲੀਆਂ ਕਰੋ ਚਿੱਤ ਰਾਜ਼ੀ
ਮੱਚਦਿਆਂ ਨੂੰ ਮਚਣ ਦਿਓ

1266


ਸੀ.ਓ. ਸਾਹਿਬ ਨੇ ਅਰਦਲੀ ਲਾਇਆ
ਮੁੰਡਾ ਗੁਲਕੰਦ ਵਰਗਾ

1267


ਗੋਰੇ ਮੁੰਡੇ ਲੈਸ ਬਣ ਗੇ
ਕਾਲੇ ਮਰਗੇ ਫਟੀਕਾਂ ਕਰਦੇ

1268


ਰਫਲ ਮੇਰੀ ਦੀ ਗੋਲੀ
ਪੱਥਰਾਂ ਨੂੰ ਜਾਵੇ ਚੀਰ ਕੇ

1269


ਦੇਵਤੇ ਹੈਰਾਨ ਮੰਨਗੇ
ਪੈੜ ਲੰਗੜੇ ਰਿਸ਼ੀ ਦੀ ਜਾਵੇ

1270


ਪੈਂਦੇ ਸੱਪਾਂ ਦੀ ਸਿਰੀ ਤੋਂ ਨੋਟ ਚੁੱਕਣੇ
ਸੌਖੀ ਨਾ ਬਿੱਲੋ ਡਰਾਇਵਰੀ

1271


ਮੱਚ ਗੀ ਤੰਦੁਰ ਤੇ ਖੜੀ
ਜਦ ਵੇਖਿਆ ਰੰਡੀ ਦੇ ਘਰ ਬੜਦਾ

1272


ਤੈਨੂੰ ਝੱਲ ਝਿਮਣਾਂ ਦੀ ਮਾਰਾਂ
ਅੱਖੀਆਂ 'ਚ ਵਸ ਮਿੱਤਰਾ

1273


ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ

162:: ਗਾਉਂਦਾ ਪੰਜਾਬ