ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/165

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1274


ਕਿਹੜੇ ਯਾਰ ਦਾ ਗੁਤਾਵਾ ਕੀਤਾ
ਅੱਖ ਵਿਚ ਕੱਖ ਪੈ ਗਿਆ

1275


ਬੋਲੀਆਂ ਦਾ ਪੁਲ ਬੰਨ੍ਹਦਾਂ
ਮੈਥੋਂ ਜੱਗ ਜਿੱਤਿਆ ਨਾ ਜਾਵੇ

1276


ਜੁੱਤੀ ਝਾੜ ਕੇ ਚੜ੍ਹੀ ਮੁਟਿਆਰੇ
ਗੱਡੀ ਐ ਸ਼ੁਕੀਨ ਜੱਟ ਦੀ

1277


ਆਪੇ ਹੀ ਮਰ ਜਾਣਗੇ
ਜਿਹੜੇ ਜੇਠ ਚਲਣਗੇ ਵਾਟ

1278


ਲੋਆਂ ਚਲਣ ਜੇਠ ਦੀ ਗਰਮੀ
ਟਿੱਬਿਆਂ ਦਾ ਪਾਣੀ ਸੁੱਕਿਆ

1279


ਤੂੰ ਬਾਹਮਣੀ ਮੈਂ ਸੁਨਿਆਰਾ
ਤੇਰੀ ਮੇਰੀ ਨਹੀਂ ਨਿਭਣੀ

1280


ਕਾਲ਼ੀ ਗਾਨੀ ਮਿੱਤਰਾਂ ਦੀ
ਰਾਹੀਂ ਟੁੱਟਗੀ ਨੀਂਦ ਨਾ ਆਈ

1281


ਕੋਈ ਨਾ ਕਿਸੇ ਦਾ ਬੇਲੀ
ਦੁਨੀਆ ਮਤਲਬ ਦੀ

1282


ਤੂੰ ਕੀ ਜਾਣੇਂ
ਭੇਡੇ ਤੋਰ ਸ਼ੁਕੀਨਣ ਦੀ

1283


ਦੋ ਪੈਰ ਘੱਟ ਤੁਰਨਾ
ਪਰ ਤੁਰਨਾ ਮੜਕ ਦੇ ਨਾਲ਼

1284


ਦਿਲ ਰੱਖੀਏ ਪਹਾੜਾਂ ਵਰਗਾ
ਮਸਤੀ ਸ਼ੇਰਾਂ ਦੀ

ਗਾਉਂਦਾ ਪੰਜਾਬ:: 163