ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1296


ਪੱਲਾ ਮਾਰ ਕੇ ਬੁਝਾ ਗਈ ਦੀਵਾ
ਅੱਖ ਨਾਲ਼ ਗੱਲ ਕਰ ਗੀ

1297


ਬਾਰਾਂ ਮੱਸਿਆ ਦਿਆਲਪੁਰੇ ਨਹਾ ਲੈ
ਪੁੱਤ ਲੈ ਲਈਂ ਸੰਤਾਂ ਤੋਂ

1298


ਪੈਰੀਂ ਝਾਂਜਰਾਂ ਸੁੰਭਰਦੀ ਡੇਰਾ
ਸਾਧ ਕੋਲੋਂ ਪੁੱਤ ਮੰਗਦੀ

1299


ਬਾਬੇ ਨੇ ਬਾਂਹ ਫੜ ਲੀ
ਮੈਂ ਸ਼ਰਮ ਨਾਲ਼ ਮਰਦੀ ਜਾਵਾਂ

1300


ਕਾਹਨੂੰ ਮਾਰਦੈ ਚੰਦਰਿਆ ਛਮਕਾਂ
ਵੇ ਮੈਂ ਕੱਚ ਦੇ ਗਲਾਸ ਵਰਗੀ

1301


ਉਮਰ ਨਿਆਣੀ ਨੂੰ
ਪੈਗੇ ਮਾਮਲੇ ਭਾਰੀ

1302


ਰੁੱਖ ਬੋਲ ਨਾ ਸਕਦੇ ਭਾਵੇਂ
ਬੰਦਿਆਂ ਦਾ ਦੁੱਖ ਪੁੱਛਦੇ

1303


ਲੁੱਟ ਲਓ ਮੌਜ਼ ਬਹਾਰਾਂ
ਨੀ ਦਿਨ ਤੀਆਂ ਦੇ

1304


ਸਾਉਣ ਚੜ੍ਹੇ ਵੰਡਾਂ ਸ਼ੀਰਨੀ
ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ

1305


ਤੇਰੀ ਜੀਭ 'ਤੇ ਭਰਿੰਡ ਲੜ ਜਾਵੇ
ਤੀਆਂ ਵੇ ਟਟਾਉਣ ਵਾਲਿਆ

1306


ਤੈਨੂੰ ਮਿਲੇ ਨਾ ਨਰਕ ਵਿਚ ਢੋਈ
ਤੀਆਂ ਨੂੰ ਹਟਾਉਣ ਵਾਲ਼ਿਆ

ਗਾਉਂਦਾ ਪੰਜਾਬ :: 165