ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1318


ਤੇਰੇ ਮਗਰ ਛਣਕਦੀ ਆਵਾਂ
ਜੁੱਤੀ ਨੂੰ ਲਵਾ ਦੇ ਘੁੰਗਰੂ

1319


ਤ੍ਰਿੰਜਣਾਂ 'ਚ ਹੋਣ ਸਿਫ਼ਤਾਂ
ਜੁੱਤੀ ਲੈ ਦੇ ਸਤਾਰਿਆਂ ਵਾਲੀ

1320


ਜੁੱਤੀ ਡਿੱਗ ਪੀ ਸਤਾਰਿਆਂ ਵਾਲੀ
ਨਿੱਜ ਤੇਰੇ ਬੋਤੇ 'ਤੇ ਚੜ੍ਹੀ

1321


ਓੜਕ ਨੂੰ ਮਰ ਜਾਣਾ
ਆਓ ਸਾਰੇ ਮੇਲੇ ਚੱਲੀਏ

1322


ਮੇਲਾ ਦੋ ਘੜੀਆਂ
ਰਲ ਕੇ ਦੇਖੀਏ ਸਾਰੇ

1323


ਨਾਲੇ ਧਾਰ ਕੱਢਾਂ ਨਾਲੇ ਰੋਵਾਂ
ਤੁਰ ਗਿਆ ਮਿਰਕਣ ਨੂੰ

1324


ਵੱਢ ਬੋਰੀਆਂ ਲਿਆ ਸੁੱਟ ਬਾੜੇ
ਤੇਰੀ ਮੇਰੀ ਇਕ ਜਿੰਦੜੀ

1325


ਕਿਹਾ ਪਾਲ਼ਿਆ ਕੁਲੱਛਣਾ ਬੋਤਾ
ਚੜ੍ਹਦੀ ਦੇ ਵੱਢੇ ਦਿੰਦੀਆਂ

1326


ਰੂਪ ਤਖਾਣੀ ਦਾ
ਜੀਹਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ

1327


ਬਣ ਕੇ ਮੋਰਨੀ ਜਾਈਏ
ਨੀ ਪਿੰਡ ਸਹੁਰਿਆਂ ਦੇ

1328


ਮੇਰੀ ਲੈ ਗਿਆ ਜੁਆਨੀ ਨਾਲ਼ੇ
ਉਠ ਗਿਆ ਮਿਰਕਣ ਨੂੰ

ਗਾਉਂਦਾ ਪੰਜਾਬ :: 167