ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਰ ਗਈ ਵੇ ਫੁੱਫੜਾ
ਮੱਝ ਕੱਟਾ ਨੀ ਝੱਲਦੀ

ਬੱਕਰੀ ਦਾ ਦੁੱਧ ਗਰਮੀ
ਵੇ ਛੱਡ ਗੁਜਰੀ ਦੀ ਯਾਰੀ

ਮੇਰੀ ਬੱਕਰੀ ਚਾਰ ਲਿਆ ਦਿਓਰਾ
ਮੈਂ ਨਾ ਤੇਰਾ ਹੱਕ ਰੱਖਦੀ

ਕਿਧਰੇ ਪੰਛੀ ਚਹਿਚਾਉਂਦੇ ਹਨ:——

ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਵਾਂ

ਅੱਖ ਪਟਵਾਰਨ ਦੀ
ਜਿਉਂ ਇੱਲ੍ਹ ਦੇ ਆਲ੍ਹਣੇ ਆਂਡਾ

ਬਣ ਕੇ ਕਬੂਤਰ ਚੀਨਾ
ਕਦੇ ਪਾ ਵਤਨਾਂ ਵੱਲ ਫੇਰਾ

ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵੱਲ ਫੇਰਾ

ਸਾਡੇ ਤੋਤਿਆਂ ਨੂੰ ਬਾਗ਼ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ

ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ

ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਵਾਂ

ਜਦੋਂ ਬਿਸ਼ਨੀ ਬਾਗ਼ ਵਿਚ ਆਈ
ਭੌਰਾਂ ਨੂੰ ਭੁਲੇਖਾ ਪੈ ਗਿਆ

ਮੁੰਡਾ ਅਨਦਾਹੜੀਆ ਸੁੱਕਾ ਨਾ ਜਾਵੇ
ਲੜ ਜਾ ਭਰਿੰਡ ਬਣ ਕੇ

ਪੰਜਾਬੀਆਂ ਦਾ ਸਾਕਾਦਾਰੀ ਪ੍ਰਬੰਧ ਬਹੁਤ ਮਜ਼ਬੂਤ ਹੈ। ਰਿਸ਼ਤੇ-ਨਾਤੇ, ਸਾਕ-ਸਕੀਰੀਆਂ ਭਾਈਚਾਰੇ ਵਿਚ ਮੋਹ-ਮੁਹੱਬਤਾਂ ਦਾ ਸੰਚਾਰ ਹੀ ਨਹੀਂ ਕਰਦੀਆਂ ਬਲਕਿ ਸਮਾਜਕ ਢਾਂਚੇ ਨੂੰ ਸਯੋਗ ਕੜੀ ਵਿਚ ਪਰੋਂਦੀਆਂ ਵੀ ਹਨ। ਦਾਦਕੇ-ਸਹੁਰੇ ਪਰਿਵਾਰ ਨਾਲ ਜੁੜੇ ਸਾਕਾਂ ਬਾਰੇ ਭਿੰਨ-ਭਿੰਨ ਬੋਲੀਆਂ ਪਾਈਆਂ ਜਾਂਦੀਆਂ ਹਨ:——16:: ਗਾਉਂਦਾ ਪੰਜਾਬ