ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈਏ ਗੁਰਾਂ ਦਾ ਨਾਂ

1.


ਗੁਰੂ ਨਾਨਕ
ਉੱਚਾ ਦਰ ਬਾਬੇ ਨਾਨਕ ਦਾ
ਮੈਂ ਸੋਭਾ ਸੁਣ ਕੇ ਆਇਆ

2.


ਹੱਟ ਖੁਲ੍ਹਗੀ ਬਾਬੇ ਨਾਨਕ ਦੀ
ਸੌਦਾ ਲੈਣਗੇ ਨਸੀਬਾਂ ਵਾਲੇ

3.


ਜ਼ਾਹਰੀ ਕਲਾ ਦਖਾਈ
ਬਾਬੇ ਨੇ ਮੱਕਾ ਫੇਰਿਆ

4.


ਬਾਬੇ ਨਾਨਕ ਨੇ
ਪੌੜੀਆਂ ਸੁਰਗ ਨੂੰ ਲਾਈਆਂ

5.


ਬਾਣੀ ਧੁਰ ਦਰਗਾਹੋਂ ਆਈ
ਪਾਪੀਆਂ ਦੇ ਤਾਰਨੇ ਨੂੰ

6.


ਮਿੱਠੀ ਲੱਗਦੀ ਗੁਰੂ ਜੀ ਤੇਰੀ ਬਾਣੀ
ਵੇਲੇ ਅੰਮ੍ਰਿਤ ਦੇ

7.


ਗੁਰੂ ਗੋਬਿੰਦ ਸਿੰਘ
ਸੱਚ ਦੱਸੀਂ ਕਲਗੀ ਵਾਲ਼ਿਆ
ਕਿੱਥੇ ਛੱਡ ਆਇਆ ਲਾਲ ਪਰਾਏ

8.


ਜਿਥੇ ਬੈਠ ਗਏ ਕਲਗੀਆਂ ਵਾਲੇ
ਧਰਤੀ ਨੂੰ ਭਾਗ ਲੱਗ ਗੇ

ਗਾਉਂਦਾ ਪੰਜਾਬ:: 23