ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

9


ਦਰਸ਼ਨ ਦੇ ਗੁਰ ਮੇਰੇ
ਸੰਗਤਾਂ ਆਈਆਂ ਦਰਸ਼ਨ ਨੂੰ

10


ਮੈਂ ਜਾਵਾਂ ਬਲਿਹਾਰ
ਕਲਗੀਆਂ ਵਾਲ਼ੇ ਤੋਂ

11


ਸੁੱਤੇ ਪਏ ਨੇ ਪਾਤਸ਼ਾਹ ਮੇਰੇ
ਟਿੰਡ ਦਾ ਸਿਰਹਾਣਾ ਕਰਕੇ

12


ਲਾਲ ਤੇਰੇ ਜੰਝ ਚੜ੍ਹਗੇ
ਜੰਝ ਚੜ੍ਹਗੇ ਮੌਤ ਵਾਲ਼ੀ ਘੋੜੀ

13


ਰਾਮ ਤੇ ਲਛਮਣ
ਵਾਜਾਂ ਮਾਰਦੀ ਕੁਸ਼ੱਲਿਆ ਮਾਈ
ਰਾਮ ਚੱਲੇ ਬਣਵਾਸ ਨੂੰ

14


ਕੱਲੀ ਹੋਵੇ ਨਾ ਬਣਾਂ ਦੇ ਵਿਚ ਲੱਕੜੀ
ਰਾਮ ਕਹੇ ਲਛਮਣ ਨੂੰ

15


ਜੂਠੇ ਬੇਰ ਭੀਲਣੀ ਦੇ ਖਾ ਕੇ
ਭਗਤਾਂ ਦੇ ਵੱਸ ਹੋ ਗਿਆ

16


ਤੇਰੇ ਨਾਮ ਦੀ ਬੈਰਾਗਣ ਹੋਈ
ਬਣ ਬਣ ਫਿਰਾਂ ਢੂੰਡਦੀ

17


ਯੁੱਧ ਲੰਕਾ ਵਿਚ ਹੋਇਆ
ਰਾਮ ਤੇ ਲਛਮਣ ਦਾ

18


ਭਗਤ
ਕੱਚੇ ਧਾਗੇ ਦਾ ਸੰਗਲ ਬਣ ਜਾਵੇ
ਭਗਤੀ ਤੇਰੀ ਪੂਰਨਾ

24:: ਗਾਉਂਦਾ ਪੰਜਾਬ