ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


19


ਖੜੀ ਰੋਂਦੀ ਐ ਕਬੀਰਾ ਤੇਰੀ ਮਾਈ
ਤਾਣਾ ਮੇਰਾ ਕੌਣ ਤਣੂੰ

20


ਜ਼ਾਤ ਦਾ ਜੁਲਾਹਾ
ਨਾਮ ਵਾਲ਼ਾ ਲਾਹਾ ਲੈ ਗਿਆ

21


ਜਦੋਂ ਸਧਨੇ ਨੇ ਨਾਮ ਉਚਰਿਆ
ਧੜਾ ਧੜ ਕੰਧਾਂ ਡਿੱਗੀਆਂ

22


ਨਾਮ ਦੇਵ ਦੀ ਬਣਾਈ ਬਾਬਾ ਛੱਪਰੀ
ਧੰਨੇ ਦੀਆਂ ਗਊਂਆਂ ਚਾਰੀਆਂ

23


ਰੱਬ ਫਿਰਦਾ ਧੰਨੇ ਦੇ ਖੁਰੇ ਵੱਢ੍ਹਦਾ
ਉਹਨੇ ਕਿਹੜਾ ਕੱਛ ਪਾਈ ਸੀ

24


ਚਿਤਾਉਣੀ
ਅਮਲਾਂ ਤੇ ਹੋਣ ਗੇ ਨਬੇੜੇ
ਜ਼ਾਤ ਕਿਸੇ ਪੁਛਣੀ ਨਹੀਂ

25


ਐਵੇਂ ਭੁਲਿਆ ਫਿਰੇਂ ਅਣਜਾਣਾ
ਗੁਰੂ ਬਿਨਾਂ ਗਿਆਨ ਨਹੀਂ

26


ਸਿਰ ਧਰ ਕੇ ਤਲ਼ੀ ਤੇ ਆ ਜਾ
ਲੰਘਣਾ ਦੇ ਪ੍ਰੇਮ ਦੀ ਗਲ਼ੀ

27


ਹੀਰਾ ਜਨਮ ਅਮੋਲਕ ਤੇਰਾ
ਕੌਡੀਆਂ ਦੇ ਜਾਵੇ ਬਦਲੇ

28


ਹਉਮੇਂ ਵਾਲ਼ਾ ਰੋਗ ਬੁਰਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ


  • ਖੁਰਾ——ਪੈਰਾਂ ਦੇ ਨਿਸ਼ਾਨ

ਗਾਉਂਦਾ ਪੰਜਾਬ:: 25