ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


29


ਕਿਤੇ ਡੁਲ੍ਹ ਨਾ ਜਾਈਂ ਮਨਾ ਮੇਰਿਆ
ਮੋਤੀਆਂ ਦੇ ਮੰਦਰ ਦੇਖ ਕੇ

30


ਕਿੱਕਰਾਂ ਦੇ ਬੀਜ ਬੀਜ ਕੇ
ਕਿੱਥੋਂ ਮੰਗਦੈ ਦਸੌਰੀ ਦਾਖਾਂ

31


ਕਾਲ਼ੇ ਬੀਤਗੇ ਧੌਲ਼ਿਆਂ ਦੀ ਵਾਰੀ ਆਈ
ਅਜੇ ਵੀ ਨਾ ਨਾਮ ਜਪਦਾ

32


ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦਿਊਗਾ

33


ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ

34


ਅੱਲਾ, ਵਾਹਿਗੁਰੂ, ਖ਼ੁਦਾ ਦਾ ਨਾਮ ਇੱਕੋ ਐ
ਭਰਮਾਂ 'ਚ ਪੈਗੀ ਦੁਨੀਆਂ

35


ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲ਼ੇ

36


ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾ

37


ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂ

38


ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲ਼ੇ

39


ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿਚ ਰੁਲ਼ਜੇਂਗੀ

26:: ਗਾਉਂਦਾ ਪੰਜਾਬ