ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


84


ਤੈਨੂੰ ਸਖੀਆਂ ਮਿਲਣ ਨਾ ਆਈਆਂ
ਕਿੱਕਰਾਂ ਨੂੰ ਪਾ ਲੈ ਜੱਫੀਆਂ

85


ਯਾਰ ਰੋਣ ਕਿੱਕਰਾਂ ਦੀ ਛਾਵੇਂ
ਗੱਡੀ ਵਿਚ ਮੈਂ ਰੋਵਾਂ

86


ਛੇਤੀ ਛੇਤੀ ਵੱਧ ਕਿੱਕਰੇ
ਅਸੀਂ ਸੱਸ ਦਾ ਸੰਦੂਕ ਬਣਾਉਣਾ

87


ਕਿੱਕਰੇ ਡਿਗ ਨਾ ਪਈਂ
ਤੇਰੇ ਹੇਠ ਪਿਆ ਪਟਵਾਰੀ

88


ਤੈਨੂੰ ਕੀ ਲੱਗਦਾ ਮੁਟਿਆਰੇ
ਕਿੱਕਰਾਂ ਨੂੰ ਫੁੱਲ ਲੱਗਦੇ

89


ਮੇਰੇ ਜੇਠ ਦੇ ਪੁੱਠੇ ਦਿਨ ਆਏ
ਕਿੱਕਰਾਂ ਨੂੰ ਪਾਵੇ ਜੱਫੀਆਂ

90


ਤੇਰੀ ਥਾਂ ਮੈਂ ਮਿਣਦੀ
ਤੂੰ ਬੈਠ ਕਿੱਕਰਾਂ ਦੀ ਛਾਵੇਂ

91


ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ
ਵਿਆਹ ਕੇ ਲੈ ਗਿਆ ਤੂਤ ਦੀ ਛਟੀ

92


ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲ਼ਾ
ਬਾਪੂ ਦੇ ਪਸੈਦ ਆ ਗਿਆ

93


ਕਗੰਰ ਤੇ ਬਣ
ਆਮ ਖਾਸ ਨੂੰ ਡੇਲੇ*
ਮਿੱਤਰਾਂ ਨੂੰ ਖੰਡ ਦਾ ਕੜਾਹ



  • ਡੋਲੇ——ਕਰੀਰ ਦਾ ਫਲ਼

32::ਗਾਉਂਦਾ ਪੰਜਾਬ