ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

94


ਮੋੜ ਬੰਦ ਮਿੱਤਰਾਂ ਦੇ
ਜਿਹੜੇ ਲਏ ਸੀ ਬਣਾਂ ਦੇ ਉਹਲੇ

95


ਬੈਠੀ ਰੋਵੇਂਗੀ ਬਣਾਂ ਦੇ ਓਹਲੇ
ਪਿਆਰੇ ਗੱਡੀ ਚੜ੍ਹ ਜਾਣਗੇ

96


ਮਰ ਗਈ ਨੂੰ ਰੁੱਖ ਰੋ ਰਹੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ

97

ਕੱਚੀ ਕੈਲ


ਕੱਚੀ ਕੈਲ ਵੇ ਲਚਕ ਟੁੱਟ ਜਾਵਾਂ
ਪੱਲੇ ਪੈ ਗੀ ਸੂਰਦਾਸ ਦੇ

98


ਕੱਚੀ ਕੈਲ ਉਮਰ ਦੀ ਨਿਆਣੀ
ਪੱਟੀ ਤੇਰੇ ਲੱਡੂਆਂ ਨੇ

99


ਕੱਚੀਆਂ ਕੈਲਾਂ ਨੂੰ
ਜੀ ਸਭਨਾਂ ਦਾ ਕਰਦਾ

100

ਚੰਦਨ


ਮੁੰਡਾ ਸੁੱਕ ਗਿਆ ਚੰਦਨ ਦਾ ਬੂਟਾ
ਤੇਰੇ ਪਿੱਛੇ ਗੋਰੀਏ ਰੰਨੇ

101


ਰੱਤਾ ਪਲੰਘ ਚੰਦਨ ਦੇ ਪਾਵੇ
ਤੋੜ ਤੋੜ ਖਾਣ ਹੱਡੀਆਂ

102

ਚੰਬਾ ਕਲੀ


ਹੱਸਦੀ ਨੇ ਫੁੱਲ ਮੰਗਿਆ
ਸਾਰਾ ਬਾਗ਼ ਹਵਾਲੇ ਕੀਤਾ

103


ਜੇ ਨਾ ਮੁਕਲਾਵੇ ਜਾਂਦੀ
ਰਹਿੰਦੀ ਫੁੱਲ ਵਰਗੀ

ਗਾਉਂਦਾ ਪੰਜਾਬ:: 33