ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

104


ਝੁਕ ਕੇ ਚੱਕ ਲੈ ਪਤਲੀਏ ਨਾਰੇ
ਪਾਣੀ ਉੱਤੇ ਫੁੱਲ ਤਰਦਾ

105


ਤਾਹੀਓਂ ਕਲੀਆਂ ਸ਼ਰਮ ਨਾਲ ਝੁਕੀਆਂ
ਬਾਗ਼ ਵਿਚੋਂ ਲੰਘੀ ਹੱਸ ਕੇ

106


ਫੁੱਲ ਤੋੜ ਕੇ ਕਦੀ ਨਾ ਖਾਂਦੇ
ਭੌਰ ਭੁੱਖੇ ਵਾਸ਼ਨਾ ਦੇ

107


ਮੇਰਾ ਯਾਰ ਚੰਬੇ ਦੀ ਮਾਲ਼ਾ
ਦਿਲ ਵਿਚ ਰਹੇ ਮਹਿਕਦਾ

108


ਰੋਂ ਗਿਆ ਹੱਡਾਂ ਵਿਚ ਸਾਰੇ
ਸੁੰਘਿਆ ਸੀ ਫੁੱਲ ਕਰਕੇ

109

ਜੰਡ


ਮੈਨੂੰ ਕੱਲੀ ਨੂੰ ਚੁਬਾਰਾ ਪਾ ਦੇ
ਰੋਹੀ ਵਾਲ਼ਾ ਜੰਡ ਵੱਢ ਕੇ

110


ਮਰ ਗੀ ਨੂੰ ਰੁੱਖ ਰੋਣ ਗੇ
ਅੱਕ ਢੱਕ ਤੇ ਕਰੀਰ ਜੰਡ ਬੇਰੀਆਂ

111

ਤੂਤ


ਜੰਡ ਸਰੀਂਹ ਨੂੰ ਦੱਸੇ
ਤੂਤ ਨਹੀਓਂ ਮੂੰਹੋਂ ਬੋਲਦਾ

112


ਯਾਰੀ ਜੱਟ ਦੀ ਤੂਤ ਦਾ ਮੋਛਾ
ਕਦੇ ਨਾ ਵਿਚਾਲਿਓਂ ਟੁੱਟਦੀ

113


ਬੰਤੋ ਬਣ ਬੱਕਰੀ
ਜੱਟ ਬਣਦਾ ਤੂਤ ਦਾ ਟਾਹਲਾ

34:: ਗਾਉਂਦਾ ਪੰਜਾਬ