ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

134


ਹੇਠ ਬਰੋਟੇ ਦੇ
ਸਾਨੂੰ ਰੱਬ ਦੇ ਦਰਸ਼ਨ ਹੋਏ

135

ਬੇਰੀਆਂ


ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ

136


ਬੇਰੀਆਂ ਦੇ ਬੇਰ ਮੁਕ ਗੇ
ਦਸ ਕਿਹੜੇ ਬਹਾਨੇ ਆਵਾਂ

137


ਸਾਨੂੰ ਬੇਰੀਆਂ ਦੇ ਬੇਰ ਪਿਆਰੇ
ਨਿਉਂ ਨਿਉਂ ਚੁਕ ਗੋਰੀਏ

138


ਮਿੱਠੇ ਬੇਰ ਫੇਰ ਨੀ ਥਿਆਉਣੇ
ਸਾਰਾ ਸਾਲ ਡੀਕਦੀ ਰਹੀਂ

139


ਮਿੱਠੇ ਬੇਰ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ

140


ਮਿੱਠੇ ਬੇਰ ਸੁਰਗ ਦਾ ਮੇਵਾ
ਕੋਲ਼ ਬਹਿ ਕੇ ਚੁਗ ਮਿੱਤਰਾ

141


ਮਿੱਠੇ ਯਾਰ ਦੇ ਬਰੋਬਰ ਬਹਿ ਕੇ
ਮਿੱਠੇ ਮਿੱਠੇ ਬੇਰ ਚੁਗੀਏ

142


ਅਜੇ ਆਇਆ ਨਾ ਢੋਲ ਸਿਪਾਹੀ
ਬੇਰੀਆਂ ਦੇ ਬੇਰ ਪੱਕਗੇ

143


ਬੇਰੀਆਂ ਦੇ ਬੇਰ ਪੱਕਗੇ
ਰੁਤ ਯਾਰੀਆਂ ਲਾਉਣ ਦੀ ਆਈ

144


ਭਾਬੀ ਤੇਰੀ ਗਲ੍ਹ ਵਰਗਾ
ਮੈਂ ਬੇਰੀਆਂ 'ਚੋਂ ਬੇਰ ਲਿਆਂਦਾ

ਗਾਉਂਦਾ ਪੰਜਾਬ:: 37