ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਸਲਾਂ

150

ਇੱਖ


ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

151


ਕਾਲੀ ਤਿੱਤਰੀ ਕਮਾਦੋਂ ਨਿਕਲੀ
ਉਡਦੀ ਨੂੰ ਬਾਜ ਪੈ ਗਿਆ

152

ਅਲਸੀ


ਮੇਰੀ ਨਣਦ ਚੱਲੀ ਮੁਕਲਾਵੇ
ਅਲਸੀ ਦੇ ਫੁੱਲ ਵਰਗੀ

153

ਸਰ੍ਹੋਂ


ਸਰਵਾਂ ਫੁੱਲੀਆਂ ਤੋਂ
ਕਦੀ ਜੱਟ ਦੇ ਖੇਤ ਨਾ ਜਾਈਏ

154


ਕਿਹੜੀ ਐਂ ਨੀ ਸਾਗ ਤੋੜਦੀ
ਹੱਥ ਸੋਚ ਕੇ ਗੰਦਲ਼ ਨੂੰ ਪਾਈਂ

155


ਕਾਹਨੂੰ ਮਾਰਦੇ ਜੱਟਾ ਲਲਕਾਰੇ
ਤੇਰੇ ਕਿਹੜੇ ਅੰਬ ਤੋੜ ਲੇ

156


ਕੀ ਲੈਣੈ ਸ਼ਹਿਰਨ ਬਣ ਕੇ
ਸਾਗ ਨੂੰ ਤਰਸੇਂਗੀ

157


ਕਾਹਨੂੰ ਆ ਗਿਐਂ ਸਰ੍ਹੋਂ ਦਾ ਫੁੱਲ ਬਣ ਕੇ
ਮਾਪਿਆਂ ਨੇ ਤੋਰਨੀ ਨਹੀਂ

ਗਾਉਂਦਾ ਪੰਜਾਬ:: 39