ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

158


ਤੋਤੇ ਰੰਗੀ ਪੱਗ ਬੰਨ੍ਹ ਕੇ
ਮੁੰਡਾ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ

159


ਕੁੜੀ ਲੈ ਗਿਆ ਸਰ੍ਹੋਂ ਦੇ ਫੁੱਲ ਵਰਗੀ
ਮੁੰਡਾ ਕਾਲ਼ੇ ਨਾਗ ਵਰਗਾ

160


ਤੈਨੂੰ ਗੰਦਲਾਂ ਦਾ ਸਾਗ ਤੁੜਾਵਾਂ
ਸਰ੍ਹੋਂ ਵਾਲੇ ਆ ਜੀਂ ਖੇਤ ਨੂੰ

161


ਜਦੋਂ ਰੰਗ ਸੀ ਸਰ੍ਹੋਂ ਦੇ ਫੁੱਲ ਵਰਗਾ
ਓਦੋਂ ਕਿਉਂ ਨਾ ਆਇਆ ਮਿੱਤਰਾ

162


ਕੁੜੀ ਆਈ ਜਾਂ ਸਰ੍ਹੋਂ ਦਾ ਫੁੱਲ ਬਣ ਕੇ
ਭੱਠੀ ਤੇ ਭੁਚਾਲ਼ ਆ ਗਿਆ

163


ਯਾਰੀ ਪਿੰਡ ਦੀ ਕੁੜੀ ਨਾਲ਼ ਲਾਈਏ
ਸਰ੍ਹਵਾਂ ਫੁੱਲੀਆਂ ਤੇ

164

ਕਪਾਹ


ਆਪੇ ਲਿਫ ਜਾ ਕਪਾਹ ਦੀਏ ਛਟੀਏ
ਪਤਲੋ ਦੀ ਬਾਂਹ ਥੱਕਗੀ

165


ਹਾੜ੍ਹੀ ਵੱਢ ਕੇ ਬੀਜ ਦੇ ਨਰਮਾ
ਚੁਗਣੇ ਨੂੰ ਮੈਂ ਤਕੜੀ

166


ਤੇਰੀ ਲੱਗਣ ਕਪਾਹ ਨੂੰ ਟੀਂਡੇ
ਤਾਰਾ ਰਾਰਾ ਬੋਲ ਜੱਟੀਏ

167


ਕੱਤੇ ਦੀ ਕਪਾਹ ਵੇਚ ਕੇ
ਮੇਰਾ ਮਾਮਲਾ ਨਾ ਹੋਇਆ ਪੂਰਾ

168


ਤਾਰੋ ਹੱਸਦੀ ਖੇਤ 'ਚੋਂ ਲੰਘਗੀ
ਜੱਟ ਦੀ ਕਪਾਹ ਖਿੜਗੀ

40:: ਗਾਉਂਦਾ ਪੰਜਾਬ