ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

189


ਬੱਲੀਏ ਕਣਕ ਦੀਏ
ਤੈਨੂੰ ਖਾਣ ਗੇ ਨਸੀਬਾਂ ਵਾਲ਼ੇ

190

ਭੱਖੜਾ



ਗੋਦੀ ਚੁੱਕ ਲੈ ਮਲਾਜੇਦਾਰਾ1
ਪੈਰ ਖਾ ਲੇ ਭੱਖੜੇ ਨੇ

191

ਮੋਠ ਬਾਜਰਾ



ਮੀਂਹ ਪਾ ਦੇ ਲਾ ਦੇ ਝੜੀਆਂ
ਬੀਜ ਲਈਏ ਮੋਠ ਬਾਜਰਾ

192


ਰੁੱਤ ਗਿੱਧਾ ਪਾਉਣ ਦੀ ਆਈ
ਲੱਕ ਲੱਕ ਹੋ ਗੇ ਬਾਜਰੇ

193

ਮੂੰਗਰੇ



ਮੈਂ ਮੂੰਗਰੇ ਤੜਕ ਕੇ ਲਿਆਈ
ਰੋਟੀ ਖਾ ਲੈ ਔਤ ਟੱਬਰਾ

194

ਮੱਕੀ



ਦਾਣੇ ਚੱਬ ਲੈ ਪਤੀਲੇ ਦਿਆ ਢੱਕਣਾ
ਰੋਟੀ ਮੇਰਾ ਯਾਰ ਖਾ ਗਿਆ

195


ਪੱਲਾ ਕੀਤਾ ਲੱਡੂਆਂ ਨੂੰ
ਪੱਟੂ ਸੁੱਟ ਗਿਆ ਮੱਕੀ ਦੇ ਦਾਣੇ

196


ਮੇਰਾ ਯਾਰ ਮੱਕੀ ਦਾ ਰਾਖਾ
ਡੱਬ2 'ਚ ਲਿਆਵੇ ਛੱਲੀਆਂ

197


ਮੇਰੇ ਯਾਰ ਨੇ ਖਿੱਲਾਂ ਦੀ ਮੁੱਠ ਮਾਰੀ
ਚੁਗ ਲੌ ਨੀ ਕੁੜੀਓ

1. ਮਲਾਹਜ਼ੇਦਾਰ-ਮਿੱਤਰ

2. ਡੱਬ-ਚਾਦਰੇ ਦਾ ਲਾਂਗੜ