ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਸ਼ੂ

203

ਹੀਰਾ ਹਰਨ


ਤੂੰ ਵੀ ਸਿਖ ਲੈ ਹੀਰਿਆ ਹਰਨਾ
ਤੋਰ ਕੁਆਰੀ ਦੀ

204

ਘੋੜਾ


ਘੋੜਾ ਮਰ ਜੈ ਜੱਕੇ ਵਾਲ਼ਿਆ ਤੇਰਾ
ਜੱਕੇ ਦੀਆਂ ਹੋਣ ਫਾੜੀਆਂ

205


ਜਿੰਦ ਜਾਂਦੀ ਐ ਕਾਲੀਆ ਮੇਰੀ
ਨੀਲਾ ਘੋੜਾ ਪੁੰਨ ਕਰ ਦੇ

206


ਜਿੰਦ ਬਖਸ਼ੇ ਵਾਹਿਗੁਰੂ ਤੇਰੀ
ਇਕ ਛੱਡ ਪੰਜ ਕਰਦਾਂ

207


ਬੱਗਾ ਘੋੜਾ ਦੇ ਵਕੀਲਾ ਤੈਨੂੰ
ਯਾਰ ਮੇਰਾ ਬਰੀ ਹੋ ਜਵੇ

208

ਘੜੀ


ਘੋੜੀ ਨੱਚਦੀ ਝਾਂਜਰਾਂ ਪਾ ਕੇ
ਕਰੇ ਗੈਸ ਕੁੜੀਆਂ ਦੀ

209

ਚੂਹੀਆਂ


ਠਾਣੇਦਾਰ ਨੇ ਲੱਸੀ ਦੀ ਮੰਗ ਪਾਈ
ਚੂਹੀਆਂ ਦੁੱਧ ਦਿੰਦੀਆਂ

210

ਡੱਬੀ ਕੁੱਤੀ


ਜਦੋਂ ਯਾਰ ਗਲੀ ਵਿਚ ਆਇਆ
ਡੱਬੀ ਕੁੱਤੀ ਚੌਂਕ ਪਈ

ਗਾਉਂਦਾ ਪੰਜਾਬ:: 45